ਸ਼ਾਹਜ਼ਾਰ ਅਤੇ ਪੂਜਾ ਨੂੰ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ''ਚ ਸੋਨ ਤਮਗੇ

11/01/2017 2:42:16 PM

ਬ੍ਰਿਸਬੇਨ, (ਬਿਊਰੋ)— ਭਾਰਤੀ ਪਿਸਟਲ ਨਿਸ਼ਾਨੇਬਾਜ਼ਾਂ ਨੇ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ 10 ਮੀਟਰ ਏਅਰ ਪਿਸਟਲ 'ਚ ਅੱਜ ਕਲੀਨ ਸਵੀਪ ਕਰ ਲਿਆ ਜਦੋਂ ਸ਼ਾਹਜ਼ਾਰ ਰਿਜ਼ਵੀ, ਓਂਕਾਰ ਸਿੰਘ ਅਤੇ ਜੀਤੂ ਰਾਏ ਨੇ ਕ੍ਰਮਵਾਰ ਸੋਨੇ, ਚਾਂਦੀ ਅਤੇ ਕਾਂਸੀ ਤਮਗੇ ਜਿੱਤੇ। 
10 ਮੀਟਰ ਏਅਰ ਰਾਈਫਲ 'ਚ ਪੂਜਾ ਘਾਟਕਰ ਨੂੰ ਸੋਨ ਤਮਗਾ ਅਤੇ ਅੰਜੁਮ ਮੁਦਗਲ ਨੂੰ ਚਾਂਦੀ ਤਮਗਾ ਮਿਲਿਆ। ਕਾਂਸੀ ਦਾ ਤਮਗਾ ਸਿੰਗਾਪੁਰ ਦੀ ਮਾਰਤਿਨਾ ਲਿੰਡਸੇ ਨੇ ਜਿੱਤਿਆ। ਭਾਰਤ ਨੇ ਦੂਜੇ ਦਿਨ ਅੱਜ ਦੋ ਸੋਨੇ, ਇਕ ਚਾਂਦੀ ਅਤੇ ਇਕ ਕਾਂਸੀ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਹੀਨਾ ਸਿੱਧੂ ਨੇ ਕੱਲ 10 ਮੀਟਰ ਏਅਰ ਪਿਸਟਲ 'ਚ ਸੋਨ ਤਮਗਾ ਜਿੱਤਿਆ ਸੀ ਜਦਕਿ ਦੀਪਕ ਕੁਮਾਰ ਨੂੰ 10 ਮੀਟਰ ਏਅਰ ਰਾਈਫਲ 'ਚ ਕਾਂਸੀ ਤਮਗਾ ਮਿਲਿਆ ।


Related News