ਸ਼ਹਿਜ਼ਾਦ ਨੇ ਟੀ20 ''ਚ 2000 ਦੌੜਾਂ ਕੀਤੀਆਂ ਪੂਰੀਆਂ, 19 ਟੀਮਾਂ ਵਿਰੁੱਧ ਬਣਾਈਆਂ ਇੰਨੀਆਂ ਦੌੜਾਂ

Sunday, Oct 31, 2021 - 08:03 PM (IST)

ਆਬੂ ਧਾਬੀ- ਸਲਾਮੀ ਬੱਲੇਬਾਜ਼ ਮੁਹੰਮਦ ਸ਼ਹਿਜ਼ਾਦ ਅਫਗਾਨਿਸਤਾਨ ਵਲੋਂ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿਚ 2 ਹਜ਼ਾਰ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਗਨ। ਉਨ੍ਹਾਂ ਨੇ ਟੀ-20 ਵਿਸ਼ਵ ਕੱਪ ਦੇ ਤਹਿਤ ਨਾਮੀਬੀਆ ਵਿਰੁੱਧ ਖੇਡੇ ਹਏ ਮੈਚ ਵਿਚ ਇਹ ਕਾਰਨਾਮਾ ਆਪਣੇ ਨਾਂ ਕੀਤਾ। ਸ਼ਹਿਜ਼ਾਦ ਦਾ ਟੀ-20 ਵਿਚ ਖੂਬ ਬੱਲਾ ਬੋਲਦਾ ਹੈ। ਉਹ ਹੁਣ ਤੱਕ 215 ਚੌਕੇ ਤੇ 74 ਛੱਕੇ ਲਗਾ ਚੁੱਕੇ ਹਨ। ਉਨ੍ਹਾਂ ਨੇ ਨਾਮੀਬੀਆ ਦੇ ਵਿਰੁੱਧ ਵੀ 33 ਗੇਂਦਾਂ ਵਿਚ 3 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 45 ਦੌੜਾਂ ਬਣਾਈਆਂ, ਜਿਸਦੇ ਚੱਲਦੇ ਅਫਗਾਨਿਸਤਾਨ ਦੀ ਟੀਮ ਨੇ 20 ਓਵਰਾਂ ਵਿਚ 160 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਨਾਮੀਬੀਆ ਦੀ ਟੀਮ 20 ਓਵਰਾਂ ਵਿਚ 9 ਵਿਕਟਾਂ 'ਤੇ 98 ਦੌੜਾਂ ਹੀ ਬਣਾ ਸਕੀ ਤੇ ਅਫਗਾਨਿਸਤਾਨ ਦੀ ਟੀਮ ਨੇ ਇਹ ਮੈਚ 62 ਦੌੜਾਂ ਨਾਲ ਜਿੱਤ ਲਿਆ।

ਇਹ ਖ਼ਬਰ ਪੜ੍ਹੋ- T20 WC, AFG vs NAM : ਅਫਗਾਨਿਸਤਾਨ ਨੇ ਨਾਮੀਬੀਆ ਨੂੰ 62 ਦੌੜਾਂ ਨਾਲ ਹਰਾਇਆ


ਅਫਗਾਨਿਸਤਾਨ ਵਲੋਂ ਸਭ ਤੋਂ ਜ਼ਿਆਦਾ ਦੌੜਾਂ
2011 : ਮੁਹੰਮਦ ਸ਼ਹਿਜ਼ਾਦ
1474 : ਮੁਹੰਮਦ ਨਬੀ
1382 : ਅਸਗਰ ਅਫਗਾਨ  
1148 : ਨਜੀਬੁੱਲਾਹ ਜਾਦਰਾਨ 
1013 : ਸਮੀਉੱਲਾ ਸ਼ਿਨਵਾਰੀ

PunjabKesari
ਇੰਨਾਂ ਟੀਮਾਂ ਵਿਰੁੱਧ ਬਣਾਈਆਂ ਇੰਨੀਆਂ ਦੌੜਾਂ
ਬੰਗਲਾਦੇਸ਼-  4 ਮੈਚ , 90 ਦੌੜਾਂ
ਕੈਨੇਡਾ: 2 ਮੈਚ, 45 ਦੌੜਾਂ
ਇੰਗਲੈਂਡ : 2 ਮੈਚ, 5 ਦੌੜਾਂ
ਹਾਂਗ ਕਾਂਗ : 5 ਮੈਚ, 157 ਦੌੜਾਂ
ਭਾਰਤ : 2 ਮੈਚ, 24 ਦੌੜਾਂ
ਆਇਰਲੈਂਡ : 12 ਮੈਚ, 436 ਦੌੜਾਂ
ਕੀਨੀਆ : 3 ਮੈਚ, 55 ਦੌੜਾਂ
ਨੇਪਾਲ : 1 ਮੈਚ, 6 ਦੌੜਾਂ
ਨੀਦਰਲੈਂਡ : 4 ਮੈਚ, 87 ਦੌੜਾਂ
ਓਮਾਨ : 5 ਮੈਚ, 148 ਦੌੜਾਂ
ਪਾਕਿਸਤਾਨ : 2 ਮੈਚ, 10 ਦੌੜਾਂ
ਪੀ. ਐੱਨ. ਜੀ : 1 ਮੈਚ, 0 ਦੌੜਾਂ
ਸਕਾਟਲੈਂਡ : 7 ਮੈਚ, 331 ਦੌੜਾਂ
ਦੱਖਣੀ ਅਫਰੀਕਾ : 2 ਮੈਚ, 46 ਦੌੜਾਂ
ਸ਼੍ਰੀਲੰਕਾ : 1 ਮੈਚ, 8 ਦੌੜਾਂ
ਯੂ. ਏ. ਈ. : 6 ਮੈਚ, 208 ਦੌੜਾਂ
ਵਿੰਡੀਜ਼ : 1 ਮੈਚ, 24 ਦੌੜਾਂ
ਜ਼ਿੰਬਾਬਵੇ : 7 ਮੈਚ, 286 ਦੌੜਾਂ
ਨਾਮੀਬੀਆ : 1 ਮੈਚ, 45 ਦੌੜਾਂ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News