ਜਦੋਂ ਮੈਦਾਨ ''ਤੇ ਹੀ ਸ਼ਾਹਿਦ ਅਫਰੀਦੀ ਨੇ ਸ਼ਹਿਜਾਦ ਨਾਲ ਕੀਤੀ ਇਹ ਘਟੀਆ ਹਰਕਤ (ਵੀਡੀਓ)
Wednesday, Jun 28, 2017 - 11:22 AM (IST)

ਨਵੀਂ ਦਿੱਲੀ— ਕ੍ਰਿਕਟ ਮੈਦਾਨ 'ਤੇ ਤੁਸੀਂ ਕਈ ਫਨੀ ਮੂਮੈਂਟ ਦੇਖੇ ਹੋਣਗੇ। ਪਰ ਜਿਸ ਘਟਨਾ ਦਾ ਜ਼ਿਕਰ ਅਸੀਂ ਕਰਨ ਜਾ ਰਹੇ ਹਾਂ ਉਸ ਨੂੰ ਜਾਣਕੇ ਤੁਹਾਨੂੰ ਬੇਹੱਦ ਹੈਰਾਨੀ ਹੋਵੇਗੀ। ਦਰਅਸਲ ਵਰਲਡ ਕੱਪ 2015 ਦਾ ਚੌਥਾ ਮੈਚ ਭਾਰਤ-ਪਾਕਿਸਤਾਨ ਦਰਮਿਆਨ ਹੋਇਆ ਸੀ। ਭਾਰਤ ਪਹਿਲੇ ਬੱਲੇਬਾਜ਼ੀ ਕਰ ਰਿਹਾ ਸੀ। ਇਸ ਦੌਰਾਨ ਇਕ ਫੈਸਲਾ ਥਰਡ ਅੰਪਾਇਰ ਕੋਲ ਗਿਆ। ਅੰਪਾਇਰ ਕੋਲ ਖੜ੍ਹੇ ਹੋ ਕੇ ਕਾਮਰਾਨ ਅਕਮਲ, ਅਹਿਮਦ ਸ਼ਹਿਜਾਦ, ਸ਼ਾਹਿਦ ਅਫਰੀਦੀ ਅਤੇ ਸ਼ੋਇਬ ਮਲਿਕ ਫੈਸਲੇ ਦਾ ਇੰਤਜ਼ਾਰ ਕਰ ਰਹੇ ਸਨ। ਉਸੀ ਸਮੇਂ ਕੁਝ ਅਜਿਹਾ ਹੋਇਆ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ।
ਅਹਿਮਦ ਸ਼ਹਿਜਾਦ ਦੀ ਨਜ਼ਰ ਸਕ੍ਰੀਨ 'ਤੇ ਸੀ ਤੇ ਉਨ੍ਹਾਂ ਦੇ ਠੀਕ ਪਿੱਛੇ ਸ਼ਾਹਿਦ ਅਫਰੀਦੀ ਖੜ੍ਹੇ ਸਨ। ਉਸੀ ਸਮੇਂ ਸ਼ਾਇਦ ਅਫਰੀਦੀ ਨੇ ਚੁੱਪ-ਚੁਪੀਤੇ ਅਹਿਮਦ ਸ਼ਹਿਜਾਦ ਦੇ ਮੋਢੇ 'ਤੇ ਦੰਦੀ ਵੱਢ ਦਿੱਤੀ। ਤੁਰੰਤ ਸ਼ਹਿਜਾਦ ਨੂੰ ਇਸ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਪਲਟ ਕੇ ਗੁੱਸੇ ਨਾਲ ਅਫਰੀਦੀ ਵੱਲ ਦੇਖਿਆ। ਅਫਰੀਦੀ ਸਮਝ ਗਏ ਕਿ ਸ਼ਹਿਜਾਦ ਨੂੰ ਇਹ ਸਭ ਪਸੰਦ ਨਹੀਂ ਆਇਆ। ਉਨ੍ਹਾਂ ਨੇ ਉਸੀ ਸਮੇਂ ਸ਼ਹਿਜਾਦ ਤੋਂ ਮੁਆਫੀ ਮੰਗੀ ਤੇ ਕਿਹਾ ਇਹ ਸਭ ਮਜ਼ਾਕ ਨਾਲ ਕੀਤਾ ਹੈ।