ਧੋਨੀ ਦੀ ਧੀ ਨੂੰ ਮਿਲੀ ਰੇਪ ਦੀ ਧਮਕੀ ਮਾਮਲੇ 'ਚ ਸ਼ਾਹਿਦ ਅਫਰੀਦੀ ਨੇ ਦਿੱਤਾ ਇਹ ਬਿਆਨ
Monday, Oct 12, 2020 - 09:46 PM (IST)
ਸਪੋਰਟਸ ਡੈਸਕ : ਯੂਨਾਈਟਿਡ ਅਰਬ ਅਮੀਰਾਤ 'ਚ ਖੇਡੇ ਜਾ ਰਹੇ ਆਈ.ਪੀ.ਐੱਲ. 2020 ਦੇ ਇੱਕ ਮੁਕਾਬਲੇ 'ਚ ਚੇਨਈ ਸੁਪਰ ਕਿੰਗਜ਼ ਨੂੰ ਕੋਲਕਾਤਾ ਨਾਈਟ ਰਾਈਡਰਜ਼ ਵਲੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਇੱਕ 16 ਸਾਲਾ ਨੌਜਵਾਨ ਨੇ ਧੋਨੀ ਦੀ ਪੰਜ ਸਾਲਾ ਧੀ ਨੂੰ ਕਥਿਤ ਤੌਰ 'ਤੇ ਰੇਪ ਦੀ ਧਮਕੀ ਦੇ ਦਿੱਤੀ ਸੀ। ਇਸ 'ਤੇ ਆਮ ਲੋਕਾਂ ਸਹਿਤ ਕ੍ਰਿਕਟਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਸ ਨੂੰ ਗਲਤ ਕਰਾਰ ਦਿੱਤਾ। ਪੁਲਸ ਨੇ ਉਕਤ ਨੌਜਵਾਨ ਨੂੰ ਗੁਜਰਾਤ 'ਚ ਮੁਂਦਰਾ ਤੋਂ ਗ੍ਰਿਫਤਾਰ ਕੀਤਾ। ਇਸ 'ਤੇ ਹੁਣ ਪਾਕਿਸਤਾਨੀ ਹਰਫਨਮੌਲਾ ਸ਼ਾਹਿਦ ਅਫਰੀਦੀ ਨੇ ਵੀ ਬਿਆਨ ਦਿੱਤਾ ਹੈ।
ਅਫਰੀਦੀ ਦਾ ਬਿਆਨ
ਅਫਰੀਦੀ ਨੇ ਜੀਵਾ ਧੋਨੀ ਦੇ ਮਾਮਲੇ 'ਤੇ ਬੋਲਦੇ ਹੋਏ ਇੱਕ ਟਵੀਟ ਕੀਤਾ ਅਤੇ ਲਿਖਿਆ, ਮੈਨੂੰ ਨਹੀਂ ਪਤਾ ਕਿ ਐੱਮ.ਐੱਸ. ਧੋਨੀ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਕਿਸ ਤਰ੍ਹਾਂ ਦਾ ਖ਼ਤਰਾ ਸੀ ਪਰ ਇਹ ਠੀਕ ਨਹੀਂ ਹੈ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ ਹੈ। ਧੋਨੀ ਉਹ ਸ਼ਖਸ ਜਿਸ ਨੇ ਭਾਰਤੀ ਕ੍ਰਿਕਟ ਨੂੰ ਨਵੀਆਂ ਉੱਚਾਈਆਂ 'ਤੇ ਪਹੁੰਚਾਇਆ। ਉਨ੍ਹਾਂ ਨੇ ਇਸ ਯਾਤਰਾ 'ਚ ਜੂਨੀਅਰ ਅਤੇ ਸੀਨੀਅਰ ਖਿਡਾਰੀਆਂ ਨੂੰ ਲਿਆ ਹੈ ਅਤੇ ਉਹ ਅਜਿਹੇ ਵਿਵਹਾਰ ਦੇ ਲਾਇਕ ਨਹੀਂ ਹਨ।
ਨੌਜਵਾਨ ਨੇ ਸਵੀਕਾਰ ਕੀਤੀ ਧਮਕੀ ਦੇਣ ਦੀ ਗੱਲ
ਕੱਛ (ਪੱਛਮੀ) ਪੁਲਸ ਪ੍ਰਧਾਨ ਸੌਰਭ ਸਿੰਘ ਨੇ ਕਿਹਾ, ‘12ਵੀਂ ਜਮਾਤ ਦੇ ਵਿਦਿਆਰਥੀ ਨੂੰ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਦੇ ਇੰਸਟਾਗ੍ਰਾਮ 'ਤੇ ਕੁੱਝ ਦਿਨ ਪਹਿਲਾਂ ਪੋਸਟ ਕੀਤੇ ਗਏ ਭੱਦੇ ਧਮਕੀ ਦੇ ਮੈਸੇਜ ਦੇ ਸੰਬੰਧ 'ਚ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ। ਪੁਲਸ ਨੇ ਕਿਹਾ ਕਿ ਇਸ ਨੌਜਵਾਨ ਨੇ ਸਵੀਕਾਰ ਕੀਤਾ ਹੈ ਕਿ ਉਸਨੇ ਕੋਲਕਾਤਾ ਨਾਈਟ ਰਾਈਡਰਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ 2020 ਮੈਚ ਤੋਂ ਬਾਅਦ ਇੰਸਟਾਗ੍ਰਾਮ 'ਤੇ ਧਮਕੀ ਭਰੇ ਮੈਸੇਜ ਪੋਸਟ ਕੀਤੇ ਸਨ।
ਸਿੰਘ ਨੇ ਕਿਹਾ ਕਿ ਰਾਂਚੀ ਪੁਲਸ ਨੇ ਇਸ ਲੜਕੇ ਦੇ ਸੰਬੰਧ 'ਚ ਕੱਛ (ਪੱਛਮੀ) ਪੁਲਸ ਨਾਲ ਸੂਚਨਾ ਸਾਂਝਾ ਕੀਤੀ ਸੀ ਅਤੇ ਉਨ੍ਹਾਂ ਨੂੰ ਪੁਸ਼ਟੀ ਕਰਨ ਲਈ ਪੁੱਛਿਆ ਸੀ ਕਿ ਕੀ ਇਸ ਨੇ ਧਮਕੀ ਭਰੇ ਮੈਸੇਜ ਪੋਸਟ ਕੀਤੇ ਸਨ। ਉਨ੍ਹਾਂ ਕਿਹਾ, ‘ਅਸੀਂ ਰਾਂਚੀ ਪੁਲਸ ਦੀ ਸਾਡੇ ਨਾਲ ਸੂਚਨਾ ਸਾਂਝਾ ਕੀਤੇ ਜਾਣ ਤੋਂ ਬਾਅਦ ਪੁੱਛਗਿੱਛ ਲਈ ਉਸ ਨੂੰ ਹਿਰਾਸਤ 'ਚ ਲਿਆ ਹੈ ਅਤੇ ਇਹ ਦੋਸ਼ੀ ਕੱਛ ਜ਼ਿਲ੍ਹੇ 'ਚ ਮੁਂਦਰਾ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ ਕਿਹਾ, ‘ਅਸੀਂ ਪੁਸ਼ਟੀ ਕੀਤੀ ਕਿ ਇਹ ਲੜਕਾ ਉਹੀ ਹੈ ਜਿਸ ਨੇ ਮੈਸੇਜ ਪੋਸਟ ਕੀਤੇ ਸਨ। ਉਸ ਨੂੰ ਰਾਂਚੀ ਪੁਲਸ ਨੂੰ ਸੌਂਪ ਦਿੱਤਾ ਜਾਵੇਗਾ।'