ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦੀ PCB ਨੂੰ ਸਲਾਹ, ਤਿੰਨਾਂ ਫਾਰਮੈਟਾਂ ਲਈ ਰੱਖੋ ਇੱਕੋ ਹੀ ਕਪਤਾਨ

Wednesday, Jan 31, 2024 - 01:18 PM (IST)

ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦੀ PCB ਨੂੰ ਸਲਾਹ, ਤਿੰਨਾਂ ਫਾਰਮੈਟਾਂ ਲਈ ਰੱਖੋ ਇੱਕੋ ਹੀ ਕਪਤਾਨ

ਸਪੋਰਟਸ ਡੈਸਕ— ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੂੰ ਖੇਡ ਦੇ ਤਿੰਨੋਂ ਫਾਰਮੈਟਾਂ ਲਈ ਇਕ ਹੀ ਕਪਤਾਨ ਰੱਖਣ ਦੀ ਅਪੀਲ ਕੀਤੀ ਹੈ। ਵਨਡੇ ਵਿਸ਼ਵ ਕੱਪ ਵਿੱਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਬਾਬਰ ਆਜ਼ਮ ਵੱਲੋਂ ਟੀਮ ਦੀ ਕਪਤਾਨੀ ਛੱਡਣ ਦਾ ਫੈਸਲਾ ਕਰਨ ਤੋਂ ਬਾਅਦ, ਪੀਸੀਬੀ ਪ੍ਰਬੰਧਨ ਨੇ ਸ਼ਾਨ ਮਸੂਦ ਨੂੰ ਟੈਸਟ ਕਪਤਾਨ ਨਿਯੁਕਤ ਕੀਤਾ ਜਦੋਂ ਕਿ ਸ਼ਾਹੀਨ ਸ਼ਾਹ ਅਫਰੀਦੀ ਨੂੰ ਟੀ-20 ਟੀਮ ਦਾ ਕਪਤਾਨ ਬਣਾਇਆ ਗਿਆ। ਹਾਲਾਂਕਿ ਉਨ੍ਹਾਂ ਨੇ ਅਜੇ ਤੱਕ ਵਨਡੇ ਟੀਮ ਦੇ ਕਪਤਾਨ ਦਾ ਐਲਾਨ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ- ਬਾਈਚੁੰਗ ਭੂਟੀਆ ਨੇ ਚੌਬੇ ਦਾ ਅਸਤੀਫਾ ਮੰਗਿਆ
ਅਫਰੀਦੀ ਨੇ ਕਿਹਾ, 'ਪੀਸੀਬੀ ਕੋਲ ਸਾਰੇ ਫਾਰਮੈਟਾਂ ਲਈ ਇੱਕ ਕਪਤਾਨ ਹੋਣਾ ਚਾਹੀਦਾ ਹੈ ਅਤੇ ਉਪ-ਕਪਤਾਨ ਦੀ ਕੋਈ ਲੋੜ ਨਹੀਂ ਹੈ। ਇਸ ਨਾਲ ਉਨ੍ਹਾਂ ਸਾਰੇ ਖਿਡਾਰੀਆਂ ਨੂੰ ਸਪੱਸ਼ਟ ਸੰਦੇਸ਼ ਜਾਵੇਗਾ ਜੋ ਇੰਚਾਰਜ ਹਨ। 46 ਸਾਲਾ ਖਿਡਾਰੀ ਨੇ ਟੀਮ ਡਾਇਰੈਕਟਰ ਮੁਹੰਮਦ ਹਫੀਜ਼ ਨੂੰ ਵੀ ਆਪਣਾ ਸਮਰਥਨ ਦਿੱਤਾ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਹੱਥੋਂ ਸ਼ਰਮਨਾਕ ਹਾਰਾਂ ਦਾ ਸਾਹਮਣਾ ਕਰਨ ਤੋਂ ਬਾਅਦ ਟੀਮ ਪ੍ਰਬੰਧਨ ਕਾਫੀ ਦਬਾਅ 'ਚ ਹੈ ਅਤੇ ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਸਾਬਕਾ ਕ੍ਰਿਕਟਰ ਨੇ ਕਿਹਾ ਕਿ ਹਫੀਜ਼ ਅਤੇ ਕਪਤਾਨਾਂ ਨੂੰ ਇਕ ਜਾਂ ਦੋ ਸੀਰੀਜ਼ ਦੇ ਆਧਾਰ 'ਤੇ ਨਹੀਂ ਮਾਪਿਆ ਜਾਣਾ ਚਾਹੀਦਾ ਹੈ ਅਤੇ ਕਿਸਮਤ ਨੂੰ ਪਾਕਿਸਤਾਨ ਦੇ ਹੱਕ 'ਚ ਮੋੜਣ ਲਈ ਘੱਟੋ-ਘੱਟ ਤਿੰਨ ਸਾਲ ਦਾ ਸਮਾਂ ਦਿੱਤਾ ਜਾਣਾ ਚਾਹੀਦਾ।

ਇਹ ਵੀ ਪੜ੍ਹੋ- ਪੈਦਲਚਾਲ ਐਥਲੀਟ ਅਕਸ਼ਦੀਪ ਨੇ ਤੋੜਿਆ ਆਪਣਾ ਹੀ ਰਾਸ਼ਟਰੀ ਰਿਕਾਰਡ
ਉਨ੍ਹਾਂ ਨੇ ਕਿਹਾ, 'ਜੇਕਰ ਤੁਹਾਨੂੰ ਲੱਗਦਾ ਹੈ ਕਿ ਮੁਹੰਮਦ ਹਫੀਜ਼ ਚੰਗਾ ਹੈ ਤਾਂ ਉਨ੍ਹਾਂ ਨੂੰ ਸਿਰਫ ਇਕ ਸੀਰੀਜ਼ ਦੇ ਆਧਾਰ 'ਤੇ ਨਾ ਮਾਪੋ, ਉਨ੍ਹਾਂ ਨੂੰ ਸਹੀ ਸਮਾਂ ਦਿਓ ਅਤੇ ਇਹੀ ਗੱਲ ਕਪਤਾਨ 'ਤੇ ਲਾਗੂ ਹੋਣੀ ਚਾਹੀਦੀ ਹੈ, ਉਨ੍ਹਾਂ ਨੂੰ ਤਿੰਨ ਸਾਲ ਟੀਮ 'ਚ ਰਹਿਣਾ ਚਾਹੀਦਾ ਹੈ। ਟੀ-20 ਵਿਸ਼ਵ ਕੱਪ ਇਸ ਸਾਲ ਬਹੁਤ ਮੁਸ਼ਕਿਲ ਟੂਰਨਾਮੈਂਟ ਹੋਣ ਜਾ ਰਿਹਾ ਹੈ ਅਤੇ ਕੁਝ ਬਹੁਤ ਮਜ਼ਬੂਤ ​​ਟੀਮਾਂ ਖਿਤਾਬ ਦੀ ਭਾਲ 'ਚ ਹੋਣਗੀਆਂ। ਮੈਨੂੰ ਇਹ ਵੀ ਨਹੀਂ ਲੱਗਦਾ ਕਿ ਟੀਮ ਵਿੱਚ ਕੋਈ ਬਦਲਾਅ ਕਰਨ ਦਾ ਇਹ ਸਮਾਂ ਹੈ। ਸਾਨੂੰ ਸਿਰਫ ਖਿਡਾਰੀਆਂ ਦੇ ਉਸੇ ਸਮੂਹ ਦੇ ਨਾਲ ਜਾਰੀ ਰੱਖਣਾ ਹੈ ਅਤੇ ਉਨ੍ਹਾਂ ਨੂੰ ਆਤਮਵਿਸ਼ਵਾਸ ਦੇਣਾ ਹੈ। ਪਰ ਹਾਂ ਮੈਂ ਫਖਰ ਜ਼ਮਾਨ ਅਤੇ ਸੈਮ ਅਯੂਬ ਨੂੰ ਟੀ-20 ਵਿੱਚ ਓਪਨਿੰਗ ਕਰਦੇ ਦੇਖਣਾ ਚਾਹਾਂਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News