ICC Test Rankings : ਚੋਟੀ ਦੇ 5 ''ਚ ਪਹੁੰਚੇ ਸ਼ਾਹੀਨ ਅਫ਼ਰੀਦੀ, ਅਸ਼ਵਿਨ ਤੀਜੇ ਬੈਸਟ ਆਲਰਾਊਂਡਰ ਬਣੇ

12/01/2021 7:20:22 PM

ਸਪੋਰਟਸ ਡੈਸਕ- ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫ਼ਰੀਦੀ ਨੇ ਬੰਗਲਾਦੇਸ਼ ਖ਼ਿਲਾਫ਼ ਪਹਿਲੇ ਟੈਸਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਬਾਅਦ ਆਪਣੇ ਕਰੀਅਰ 'ਚ ਪਹਿਲੀ ਵਾਰ ਆਈ. ਸੀ. ਸੀ. ਪੁਰਸ਼ ਟੈਸਟ ਪਲੇਅਰ ਰੈਂਕਿੰਗ ਦੇ ਚੋਟੀ ਦੇ ਪੰਜ 'ਚ ਜਗ੍ਹਾ ਬਣਾਈ। ਪਾਕਿਸਤਾਨ ਨੇ ਇਹ ਮੈਚ 8 ਵਿਕਟਾਂ ਨਾਲ ਆਪਣੇ ਨਾਂ ਕੀਤਾ। ਚਟਗਾਂਵ ਟੈਸਟ ਦੀ ਦੂਜੀ ਪਾਰੀ 'ਚ 32 ਦੌੜਾਂ ਦੇ ਕੇ 5 ਵਿਕਟਾਂ ਲੈਣ ਸਮੇਤ 7 ਵਿਕਟਾਂ ਲੈਣ ਵਾਲੇ 21 ਸਾਲਾ ਖਿਡਾਰੀ ਨੇ ਜੇਮਸ ਐਂਡਰਸਨ, ਕੈਗਿਸੋ ਰਬਾਡਾ ਤੇ ਨੀਲ ਵੈਗਨਰ ਨੂੰ ਪਛਾੜ ਕੇ ਤਿੰਨ ਸਥਾਨਾਂ ਦੀ ਛਲਾਂਗ ਲਾਈ ਹੈ। 

ਸ਼ਾਹੀਨ ਦੇ ਨਵੇਂ ਸਾਥੀ ਹਸਨ ਅਲੀ ਵੀ 7 ਵਿਕਟ ਦੇ ਨਾਲ ਮੈਚ ਖ਼ਤਮ ਕਰਨ ਦੇ ਬਾਅਦ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ 'ਚ ਹਨ ਜਿਸ 'ਚ ਪਹਿਲੀ ਪਾਰੀ 'ਚ ਪੰਜ ਵਿਕਟਾਂ ਸ਼ਾਮਲ ਸਨ। ਹਸਨ ਪੰਜ ਸਥਾਨਾਂ ਦੇ ਫ਼ਾਇਦੇ ਨਾਲ 11ਵੇਂ ਸਥਾਨ 'ਤੇ ਪਹੁਚ ਗਏ ਹਨ। ਟੈਸਟ 'ਚ ਉਨ੍ਹਾਂ ਦਾ ਸਰਵਸ੍ਰੇਸ਼ਠ ਸਥਾਨ 14ਵਾਂ ਸੀ, ਜੋ ਇਸ ਸਾਲ ਮਈ 'ਚ ਸੀ। 

ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਵੀ ਪਿੱਛੇ ਨਹੀਂ ਹਨ। ਆਬਿਦ ਅਲੀ ਦੇ 133 ਤੇ 91 ਸਕੋਰ ਨੇ ਉਨ੍ਹਾਂ ਨੂੰ 27 ਪਾਇਦਾਨ ਉੱਪਰ ਕਰੀਅਰ ਦੇ ਸਰਵਸ੍ਰੇਸ਼ਠ 20ਵੇਂ ਸਥਾਨ 'ਤੇ ਪਹੁੰਚਣ 'ਚ ਮਦਦ ਕੀਤੀ, ਜਦਕਿ ਅਬਦੁੱਲਾ ਸ਼ਫੀਕ 52 ਤੇ 73 ਦੇ ਸਕੋਰ ਨਾਲ 83ਵੇਂ ਸਥਾਨ 'ਤੇ ਪਹੁੰਚ ਗਏ ਹਨ। 

ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਕਾਨਪੁਰ 'ਚ ਰੋਮਾਂਚਕ ਡਰਾਅ 'ਚ ਦੋਵੇਂ ਟੀਮਾਂ ਵਲੋਂ ਕੁਝ ਚੰਗੇ ਪ੍ਰਦਰਸ਼ਨ ਹੋਏ ਸਨ। ਟੈਸਟ ਡੈਬਿਊ ਕਰਨ ਵਾਲੇ ਸ਼੍ਰੇਅਸ ਅਈਅਰ ਦੇ ਪਲੇਅਰ ਆਫ਼ ਦਿ ਮੈਚ ਦੀ ਕੋਸ਼ਿਸ਼ ਨੇ ਉਨ੍ਹਾਂ ਨੂੰ 74ਵੇਂ ਸਥਾਨ ਦੀ ਰੈਂਕਿੰਗ 'ਚ ਪ੍ਰਵੇਸ਼ ਕਰਨ 'ਚ ਮਦਦ ਕੀਤੀ ਜਦਕਿ ਸਲਾਮੀ ਬੱਲੇਬਾਜ਼ ਸ਼ੁੱਭਮਨ ਗਿੱਲ (6 ਸਥਾਨ ਉੱਪਰ 66ਵੇਂ) ਤੇ ਰਿਧੀਮਾਨ ਸਾਹਾ (9 ਸਥਾਨ ਉੱਪਰ 99ਵੇਂ) ਨੇ ਵੀ ਅਰਧ ਸੈਂਕੜੇ ਦੇ ਬਾਅਦ ਜ਼ਿਕਰਯੋਗ ਤਰੱਕੀ ਕੀਤੀ। ਰਵਿੰਦਰ ਜਡੇਜਾ ਗੇਂਦਬਾਜ਼ਾਂ 'ਚ ਦੋ ਸਥਾਨਾਂ ਦੇ ਫ਼ਾਇਦੇ ਨਾਲ 19ਵੇਂ ਸਥਾਨ 'ਤੇ ਹਨ ਜਿਨ੍ਹਾਂ ਦੇ ਨਾਂ 5 ਵਿਕਟਾਂ ਸਨ ਤੇ ਉਹ ਆਲਰਾਊਂਡਰਾਂ 'ਚ ਵੀ ਇਕ ਸਥਾਨ ਉੱਪਰ ਦੂਜੇ ਸਥਾਨ 'ਤੇ ਹਨ। ਰਵੀਚੰਦਰਨ ਅਸ਼ਵਿਨ ਤੀਜੇ ਨੰਬਰ ਦੇ ਆਲਰਾਊਂਡਰ ਤੇ ਬੱਲੇਬਾਜ਼ੀ 'ਚ 79ਵੇਂ ਸਥਾਨ 'ਤੇ ਹਨ।

ਨਿਊਜ਼ੀਲੈਂਡ ਲਈ ਟਾਮ ਲਾਥਮ ਦੀ 95ਵੇਂ ਤੇ 52 ਦੌੜਾਂ ਦੀ ਪਾਰੀ ਨੇ ਉਨ੍ਹਾਂ ਨੂੰ ਚੋਟੀ ਦੇ 10 'ਚ ਵਾਪਸ ਲਿਆ ਦਿੱਤਾ ਹੈ ਤੇ ਉਹ 14ਵੇਂ ਸਥਾਨ 'ਤੇ ਪਹੁੰਚ ਗਏ। ਤੇਜ਼ ਗੇਂਦਬਾਜ਼ ਕਾਈਲ ਜੈਮੀਸਨ ਗੇਂਦਬਾਜ਼ਾਂ 'ਚ ਨੌਵੇਂ ਸਥਾਨ 'ਤੇ ਹਨ। ਉਨ੍ਹਾਂ ਨੇ ਹਰੇਕ ਪਾਰੀ 'ਚ ਤਿੰਨ ਵਿਕਟਾਂ ਲਈਆਂ ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ 6 ਸਥਾਨਾਂ ਦਾ ਲਾਭ ਹੋਇਆ। 

ਆਈ. ਸੀ. ਸੀ. ਪੁਰਸ਼ ਟੈਸਟ ਚੈਂਪੀਅਨਸ਼ਿਪ ਦੇ ਆਪਣੇ ਪਹਿਲੇ ਮੈਚ 'ਚ ਜਿੱਤਣ ਵਾਲੀ ਸ਼੍ਰੀਲੰਕਾ ਨੂੰ ਸਾਰਣੀ 'ਚ ਚੋਟੀ 'ਤੇ ਰੱਖਿਆ ਤੇ ਗਾਲੇ ਟੈਸਟ ਦੇ ਬਾਅਦ ਕੁਝ ਸੁਧਾਰ ਹੋਏ। ਕਪਤਾਨ ਦਿਮੁਥ ਕਰੁਣਾਰਤਨੇ ਨੇ 147 ਤੇ 83 ਦੇ ਸਕੋਰ ਦੇ ਨਾਲ ਪਲੇਅਰ ਆਫ਼ ਦਿ ਮੈਚ ਨੇ ਉਨ੍ਹਾਂ ਨੂੰ ਚਾਰ ਸਥਾਨ ਉੱਪਰ ਉਠਾ ਕੇ ਸਤਵੇਂ ਸਥਾਨ 'ਤੇ ਪਹੁੰਚਾ ਦਿੱਤਾ, ਜੋ ਅਗਸਤ 2019 'ਚ ਪ੍ਰਾਪਤ ਉਨ੍ਹਾਂ ਦੇ ਕਰੀਅਰ ਦੇ ਸਰਵਸ੍ਰੇਸ਼ਠ 6ਵੇਂ ਸਥਾਨ ਤੋਂ ਸਿਰਫ਼ ਇਕ ਸਥਾਨ ਘੱਟ ਹੈ। ਸਾਬਕਾ ਕਪਤਾਨ ਐਂਜੇਲੋ ਮੈਥਿਊਜ਼ (ਦੋ ਸਥਾਨ ਤਕ 23ਵੇਂ) ਤੇ ਦਿਨੇਸ਼ ਚਾਂਦੀਮਲ (ਚਾਰ ਸਥਾਨ ਤਕ 46ਵੇਂ) ਦੀ ਰੈਂਕਿੰਗ 'ਚ ਵੀ ਵਾਧਾ ਹੋਇਆ ਹੈ। 


Tarsem Singh

Content Editor

Related News