PSL ਦੌਰਾਨ ਆਪਸ ’ਚ ਭਿੜੇ ਸ਼ਾਹੀਨ ਅਫਰੀਦੀ ਅਤੇ ਸਰਫਰਾਜ ਅਹਿਮਦ

Wednesday, Jun 16, 2021 - 07:58 PM (IST)

ਕਰਾਚੀ- ਸਾਬਕਾ ਕਪਤਾਨ ਸਰਫਰਾਜ ਅਹਿਮਦ ਅਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਵਿਚ ਅਬੂਧਾਬੀ ’ਚ ਲਾਹੌਰ ਕਲੰਦਰਸ ਅਤੇ ਕਵੇਟਾ ਗਲੇਡੀਏਟਰਸ ਵਿਚ ਪੀ. ਐੱਸ. ਐੱਲ. ਦੇ ਮੈਚ ਦੌਰਾਨ ਤਿੱਖੀ ਬਹਿਸ ਹੋ ਗਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।


ਲਾਹੌਰ ਦੇ ਕਪਤਾਨ ਸੋਹੇਲ ਅਖਤਰ ਅਤੇ ਸੀਨੀਅਰ ਬਲੇਬਾਜ਼ ਮੁਹੰਮਦ ਹਾਫਿਜ ਦੇ ਨਾਲ ਅੰਪਾਇਰਾਂ ਨੂੰ ਉਨ੍ਹਾਂ ਨੂੰ ਵੱਖ ਕਰਨਾ ਪਿਆ। ਇਹ ਘਟਨਾ ਕਵੇਟਾ ਦੀ ਪਾਰੀ ਦੇ 19ਵੇਂ ਓਵਰ ਦੀ ਹੈ ਜਦੋਂ ਸਰਫਰਾਜ ਦੇ ਹੈਲਮਟ ’ਤੇ ਅਫਰੀਦੀ ਦਾ ਇਕ ਬਾਊਂਸਰ ਲੱਗਾ, ਜਿਸ ਨੂੰ ਅੰਪਾਇਰ ਨੇ ਨੋ ਬਾਲ ਕਰਾਰ ਦਿੱਤਾ। ਗੇਂਦ ਹੈਲਮਟ ਨਾਲ ਟਕਰਾ ਕੇ ਥਰਡਮੈਨ ’ਤੇ ਗਈ ਅਤੇ ਸਰਫਰਾਜ ਨੇ ਦੌੜ ਲੈ ਲਈ। ਦੂਜੇ ਨੋਕ ’ਤੇ ਪੁੱਜਣ ਤੋਂ ਬਾਅਦ ਉਨ੍ਹਾਂ ਨੇ ਅਫਰੀਦੀ ਨੂੰ ਕੁੱਝ ਕਿਹਾ। ਅਫਰੀਦੀ ਨੂੰ ਉਨ੍ਹਾਂ ਦੀ ਗੱਲ ਨਾਗਵਾਰ ਗੁਜਰੀ ਅਤੇ ਉਹ ਆਪਣੇ ਰਨਅਪ ਤੋਂ ਹਮਲਾਵਰ ਅੰਦਾਜ਼ ’ਚ ਉਨ੍ਹਾਂ ਵੱਲ ਵਧੇ। ਤਣਾਅ ਵਧਦਾ ਵੇਖ ਅੰਪਾਇਰ ਨੂੰ ਦਖਲ ਦੇਣਾ ਪਿਆ।

PunjabKesari
ਮੈਚ ਦੀ ਗੱਲ ਕਰੀਏ ਤਾਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਵੇਟਾ ਦੀ ਟੀਮ ਨੇ ਵੇਦਰਾਲਡ (48), ਸਰਫਰਾਜ (34) ਅਤੇ ਆਜਮ ਖਾਨ (33) ਦੀਆਂ ਪਾਰੀਆਂ ਦੀ ਬਦੌਲਤ 5 ਵਿਕਟਾਂ 'ਤੇ 185 ਦੌੜਾਂ ਬਣਾਈਆਂ। ਇਸਦੇ ਜਵਾਬ 'ਚ ਉਤਰੀ ਲਾਹੌਰ ਦੀ ਟੀਮ 18 ਓਵਰ ਵਿਚ 140 ਦੌੜਾਂ 'ਤੇ ਢੇਰ ਹੋ ਗਈ ਅਤੇ 18 ਦੌੜਾਂ ਨਾਲ ਹਾਰ ਗਈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News