ਰਵਿੰਦਰ ਜਡੇਜਾ ਦੀ ਤਰ੍ਹਾਂ ਭੂਮਿਕਾ ਨਿਭਾਉਣਾ ਚਾਹੁੰਦਾ ਹੈ ਸ਼ਾਹਬਾਜ

01/21/2020 9:19:39 PM

ਕਲਿਆਣੀ (ਪੱਛਮੀ ਬੰਗਾਲ)— ਹੈਦਰਾਬਾਦ ਵਿਰੁੱਧ ਹੈਟ੍ਰਿਕ ਹਾਸਲ ਕਰਨ ਬੰਗਾਲ ਨੂੰ ਰਣਜੀ ਟਰਾਫੀ ਮੈਚ ਨੂੰ ਪਾਰੀ ਨਾਲ ਜਿੱਤ ਹਾਸਲ ਕਰਵਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਹਰਫਨਮੌਲਾ ਸ਼ਾਹਬਾਜ ਅਹਿਮਦ ਟੀਮ 'ਚ ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਦੀ ਤਰ੍ਹਾਂ ਭੂਮਿਕਾ ਨਿਭਾਉਣਾ ਚਾਹੁੰਦਾ ਹਾਂ। ਸ਼ਾਹਬਾਜ ਨੇ ਮੰਗਲਵਾਰ ਨੂੰ ਹੈਦਰਾਬਾਦ ਦੀ ਪਹਿਲੀ ਪਾਰੀ 'ਚ ਚੋਟੀ ਦਾ ਸਕੋਰਰ ਜਾਵੇਦ ਅਲੀ ਨੂੰ ਆਊਟ ਕਰਨ ਤੋਂ ਬਾਅਦ ਰਵੀ ਕਿਰਣ ਤੇ ਕੋਲਾ ਸੁਮੰਥ ਦਾ ਵਿਕਟ ਹਾਸਲ ਕਰਕੇ ਹੈਟ੍ਰਿਕ ਪੂਰੀ ਕੀਤੀ। ਉਹ ਮੁਹੰਮਦ ਸ਼ੰਮੀ (ਮੱਧ ਪ੍ਰਦੇਸ਼ ਵਿਰੁੱਧ 2012-13) ਤੋਂ ਬਾਅਦ ਰਣਜੀ 'ਚ ਹੈਟ੍ਰਿਕ ਹਾਸਲ ਕਰਨ ਵਾਲੇ ਬੰਗਾਲ ਦੇ ਪਹਿਲੇ ਗੇਂਦਬਾਜ਼ ਹਨ।
ਉਨ੍ਹਾਂ ਨੇ ਪਹਿਲੀ ਪਾਰੀ 'ਚ 26 ਦੌੜਾਂ 'ਤੇ ਚਾਰ ਜਦਕਿ ਮੈਚ 'ਚ 6 ਵਿਕਟਾਂ ਹਾਸਲ ਕੀਤੀਆਂ। ਸ਼ਾਨਦਾਰ ਫੀਲਡਿੰਗ ਦੇ ਲਈ ਜਾਣੇ ਜਾਂਦੇ ਇਸ ਹਰਫਨਮੌਲਾ ਨੇ ਰਨ ਆਊਟ ਹੋਣ ਤੋਂ ਪਹਿਲਾਂ ਪੰਜ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 49 ਦੌੜਾਂ ਵੀ ਬਣਾਈਆਂ। ਸ਼ਾਹਬਾਜ ਨੂੰ ਆਈ. ਪੀ. ਐੱਲ. ਦੀ ਨੀਲਾਮੀ 'ਚ ਰਾਇਲ ਚੈਲੰਜ਼ਰ ਬੈਂਗਲੁਰੂ ਨੇ 20 ਲੱਖ ਰੁਪਏ ਦੀ ਮੂਲ ਕੀਮਤ ਦੇ ਨਾਲ ਟੀਮ 'ਚ ਜੋੜਿਆ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਲ ਡ੍ਰੈਸਿੰਗ ਰੂਮ ਸਾਂਝਾ ਕਰਨੇ ਨੂੰ ਲੈ ਕੇ ਸ਼ਾਹਬਾਜ ਨੇ ਪੀ. ਟੀ. ਆਈ. ਨੂੰ ਕਿਹਾ ਕਿ ਰਵਿੰਦਰ ਜਡੇਜਾ ਜਿਸ ਤਰ੍ਹਾਂ ਭਾਰਤ ਦੇ ਲਈ ਖੇਡਦੇ ਹਨ ਉਹ ਮੈਨੂੰ ਪਸੰਦ ਹੈ। ਬੰਗਾਲ ਦੀ ਟੀਮ ਦੇ ਲਈ ਅਜਿਹਾ ਕਰਨਾ ਚਾਹੁੰਦਾ ਹਾਂ।
ਉਨ੍ਹਾਂ ਨੇ ਕਿਹਾ ਕਿ ਮੈਂ ਵਿਰਾਟ ਕੋਹਲੀ ਦੇ ਨਾਲ ਡ੍ਰੈਸਿੰਗ ਰੂਮ ਸਾਂਝਾ ਕਰਨ ਨੂੰ ਲੈ ਕੇ ਬਹੁਤ ਰੋਮਾਂਚਿਤ ਹਾਂ। ਮੇਰੇ ਲਈ ਇਹ ਜੀਵਨ ਦਾ ਸਰਵਸ੍ਰੇਸ਼ਠ ਮੌਕਾ ਹੋਵੇਗਾ। ਜੇਕਰ ਮੈਨੂੰ ਮੈਦਾਨ 'ਤੇ ਉਤਰਨ ਦਾ ਮੌਕਾ ਮਿਲਿਆ ਤਾਂ ਮੈਂ ਉੱਥੇ ਵੀ ਗੇਂਦ ਤੇ ਬੱਲੇ ਨਾਲ ਯੋਗਦਾਨ ਦੇਵਾਂਗਾ। ਹੁਣ ਮੇਰਾ ਪੂਰਾ ਧਿਆਨ ਰਣਜੀ ਮੁਕਾਬਲਿਆਂ 'ਤੇ ਹੈ।


Gurdeep Singh

Content Editor

Related News