IPL ਮੈਗਾ ਨਿਲਾਮੀ ਤੋਂ ਪਹਿਲਾਂ ਨਜ਼ਰ ਆਈ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਅਤੇ ਪੁੱਤਰ ਆਰੀਅਨ

Saturday, Feb 12, 2022 - 11:31 AM (IST)

IPL ਮੈਗਾ ਨਿਲਾਮੀ ਤੋਂ ਪਹਿਲਾਂ ਨਜ਼ਰ ਆਈ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਅਤੇ ਪੁੱਤਰ ਆਰੀਅਨ

ਮੁੰਬਈ: IPL ਮੈਗਾ ਨਿਲਾਮੀ 2022 ਬੈਂਗਲੁਰੂ ਵਿਚ ਅੱਜ ਤੋਂ ਸ਼ੁਰੂ ਹੋ ਰਹੀ ਹੈ। ਆਈ.ਪੀ.ਐੱਲ. ਮੈਗਾ ਨਿਲਾਮੀ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪ੍ਰੀ-ਆਈ.ਪੀ.ਐੱਲ. ਨਿਲਾਮੀ ਬ੍ਰੀਫਿੰਗ ਰੱਖੀ ਗਈ ਸੀ। ਇਸ ਦੌਰਾਨ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਅਤੇ ਪੁੱਤਰ ਆਰੀਅਨ ਖਾਨ ਵੀ ਕੋਲਕਾਤਾ ਨਾਈਟ ਰਾਈਡਰਜ਼ ਦੀ ਤਰਫੋਂ ਨਜ਼ਰ ਆਏ। ਸੁਹਾਨਾ ਅਤੇ ਆਰੀਅਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਵਿਚ ਸ਼ਾਹਰੁਖ ਦੀ ਧੀ ਸੁਹਾਨਾ ਅਤੇ ਪੁੱਤਰ ਆਰੀਅਨ ਖਾਨ ਪ੍ਰਬੰਧਨ ਟੀਮ ਦੇ ਮੈਂਬਰਾਂ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਸੀ.ਈ.ਓ. ਵੈਂਕੀ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ: IPL 2022 ਦੀ ਮੈਗਾ ਨਿਲਾਮੀ ਅੱਜ, 590 ਖਿਡਾਰੀਆਂ ਨੂੰ ਕੀਤਾ ਗਿਆ ਸ਼ਾਰਟਲਿਸਟ

PunjabKesari

ਦੱਸ ਦੇਈਏ ਕਿ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਪਹਿਲੀ ਵਾਰ ਆਈ.ਪੀ.ਐੱਲ. ਨਿਲਾਮੀ ਵਿਚ ਨਜ਼ਰ ਆਈ ਹੈ। ਹਾਲਾਂਕਿ ਸ਼ਾਹਰੁਖ ਦੇ ਪੁੱਤਰ ਆਰੀਅਨ ਖਾਨ ਇਸ ਤੋਂ ਪਹਿਲਾਂ ਵੀ ਆਈ.ਪੀ.ਐੱਲ ਨਿਲਾਮੀ ਵਿਚ ਨਜ਼ਰ ਆ ਚੁੱਕੇ ਹਨ। ਇੰਨਾ ਹੀ ਨਹੀਂ ਜੂਹੀ ਚਾਵਲਾ ਦੀ ਧੀ ਜਾਹਨਵੀ ਵੀ ਆਈ.ਪੀ.ਐੱਲ. ਨਿਲਾਮੀ ਵਿਚ ਨਜ਼ਰ ਆ ਚੁੱਕੀ ਹੈ। 2021 ਵਿਚ ਹੋਈ ਆਈ.ਪੀ.ਐੱਲ. ਨਿਲਾਮੀ ਵਿਚ, ਆਰੀਅਨ ਖਾਨ ਕੋਲਕਾਤਾ ਨਾਈਟ ਰਾਈਡਰਜ਼ ਦੀ ਸਹਿ-ਮਾਲਕ ਜੂਹੀ ਚਾਵਲਾ ਦੀ ਧੀ ਜਾਹਨਵੀ ਮਹਿਤਾ ਨਾਲ ਨਜ਼ਰ ਆਏ ਸਨ। ਇਸ ਦੌਰਾਨ ਇਕ ਫੋਟੋ ਸ਼ੇਅਰ ਕਰਦੇ ਹੋਏ ਜੂਹੀ ਚਾਵਲਾ ਨੇ ਲਿਖਿਆ ਸੀ– ਕੇ.ਕੇ.ਆਰ. ਦੇ ਦੋਵਾਂ ਬੱਚਿਆਂ ਆਰੀਅਨ ਅਤੇ ਜਾਹਨਵੀ ਨੂੰ ਨਿਲਾਮੀ ਟੇਬਲ ਉੱਤੇ ਇਕੱਠੇ ਦੇਖ ਕੇ ਬਹੁਤ ਖੁਸ਼ੀ ਹੋਈ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਆਈ.ਪੀ.ਐੱਲ. ਮੈਗਾ ਨਿਲਾਮੀ 2022 ਵਿਚ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਦੇ ਨਾਲ ਹੀ 590 ਖਿਡਾਰੀ ਨਿਲਾਮੀ ਦਾ ਹਿੱਸਾ ਹੋਣਗੇ।

ਇਹ ਵੀ ਪੜ੍ਹੋ: IPL 2022 ਦੀ ਮੈਗਾ ਨਿਲਾਮੀ ’ਚ ਇਸ ਵਾਰ ਨਹੀਂ ਸ਼ਾਮਲ ਹੋਵੇਗੀ ਪ੍ਰੀਟੀ ਜ਼ਿੰਟਾ, ਜਾਣੋ ਵਜ੍ਹਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News