ਸ਼ਾਹ ਖਾਵਰ ਹੋਵੇਗਾ ਪੀ. ਸੀ. ਬੀ. ਦਾ ਕਾਰਜਕਾਰੀ ਚੇਅਰਮੈਨ

Thursday, Jan 25, 2024 - 04:49 PM (IST)

ਸ਼ਾਹ ਖਾਵਰ ਹੋਵੇਗਾ ਪੀ. ਸੀ. ਬੀ. ਦਾ ਕਾਰਜਕਾਰੀ ਚੇਅਰਮੈਨ

ਲਾਹੌਰ, (ਭਾਸ਼ਾ)– ਜਕਾ ਅਸ਼ਰਫ ਦੇ ਅਸਤੀਫੇ ਤੋਂ ਬਾਅਦ ਪਾਕਿਸਤਾਨ ਸੁਪਰੀਮ ਕੋਰਟ ਦੇ ਵਕੀਲ ਸ਼ਾਹ ਖਾਵਰ ਨੇ ਬੁੱਧਵਾਰ ਨੂੰ ਦੇਸ਼ ਦੇ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਕਾਰਜਕਾਰੀ ਚੇਅਰਮੈਨ ਦੀ ਜ਼ਿੰਮੇਵਾਰੀ ਸੰਭਾਲੀ। ਪੀ. ਸੀ. ਬੀ. ਦੇ ਸਰਪ੍ਰਸਤ ਪ੍ਰਧਾਨ ਮੰਤਰੀ ਅਨਵਲ ਉਲ ਹੱਕ ਕੱਕੜ ਨੇ ਜਫਾ ਅਸ਼ਰਫ ਦਾ ਅਸਤੀਫਾ ਸਵੀਕਾਰ ਕਰ ਲਿਆ ਸੀ। ਖਾਵਰ ਪੀ. ਸੀ. ਬੀ. ਦਾ ਚੋਣ ਕਮਿਸ਼ਨਰ ਵੀ ਰਹਿ ਚੁੱਕਾ ਹੈ। ਸ਼ਾਹ ਖਾਵਰ ਦਾ ਪੀ. ਸੀ. ਬੀ. ਚੇਅਰਮੈਨ ਬਣਨ 'ਤੇ ਉਸ ਅੱਗੇ ਕਈ ਚੁਣੌਤੀਆਂ ਹਨ ਜਿਸ ਦਾ ਸਾਹਮਣਾ ਉਸ ਨੂੰ ਕਰਨਾ ਪਵੇਗਾ। 

ਸਾਬਕਾ ਕਪਤਾਨ ਤੇ ਚੋਣ ਕਮੇਟੀ ਦੇ ਸਾਬਕਾ ਮੁਖੀ ਇੰਜਮਾਮ ਉਲ ਹੱਕ ਨੇ ਪਿਛਲੇ ਸਾਲ ਭਾਰਤ ਵਿਚ ਹੋਏ ਵਨ ਡੇ ਵਿਸ਼ਵ ਕੱਪ ਵਿਚ ਰਾਸ਼ਟਰੀ ਟੀਮ ਦੇ ਖਰਾਬ ਪ੍ਰਦਰਸ਼ਨ ਲਈ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ. ਬੀ.) ਦੇ ਅਹੁਦੇ ਤੋਂ ਹਟੇ ਮੁਖੀ ਜਕਾ ਅਸ਼ਰਫ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜੁਲਾਈ ਵਿਚ ਪੀ. ਸੀ. ਬੀ. ਦੇ ਸੰਚਾਲਨ ਲਈ ਅੰਤ੍ਰਿਮ ਮੈਨੇਜਮੈਂਟ ਕਮੇਟੀ ਦੇ ਮੁਖੀ ਬਣਾਏ ਗਏ ਜਕਾ ਨੇ ਕੁਝ ਦਿਨ ਪਹਿਲਾਂ ਹੀ ਕਮੇਟੀ ਦੀ ਇਕ ਮੀਟਿੰਗ ਵਿਚ ਐਲਾਨ ਕੀਤਾ ਸੀ ਕਿ ਉਹ ਮੁਖੀ ਤੇ ਬੋਰਡ ਦੇ ਮੈਂਬਰ ਦੇ ਰੂਪ ਵਿਚ ਅਸਤੀਫੇ ਦੇ ਰਿਹਾ ਹੈ। ਇੰਜਮਾਮ ਨੂੰ ਟੂਰਨਾਮੈਂਟ ਦੀ ਸਮਾਪਤੀ ਤੋਂ ਬਾਅਦ ‘ਹਿੱਤਾਂ ਦੇ ਟਕਰਾਅ’ ਦੇ ਦੋਸ਼ਾਂ ਕਾਰਨ ਹਟਾ ਦਿੱਤਾ ਗਿਆ ਸੀ। ਉਸ ’ਤੇ ਦੋਸ਼ ਸੀ ਕਿ ਉਸ ਦਾ ਪ੍ਰਬੰਧਨ ਬ੍ਰਿਟੇਨ ਸਥਿਤ ਕੰਪਨੀ ਵਲੋਂ ਕੀਤਾ ਜਾਂਦਾ ਹੈ ਜਿਹੜੀ ਕੁਝ ਸਰਗਰਮ ਖਿਡਾਰੀਆਂ ਦੇ ਵਪਾਰਕ ਹਿੱਤਾ ਨੂੰ ਵੀ ਦੇਖਦੀ ਹੈ।


author

Tarsem Singh

Content Editor

Related News