ਸ਼ੇਫ਼ਾਲੀ ਤਿੰਨਾਂ ਫ਼ਾਰਮੈਟ ’ਚ ਸਭ ਤੋਂ ਘੱਟ ਉਮਰ ’ਚ ਡੈਬਿਊ ਕਰਨ ਵਾਲੀ ਬਣੀ ਪਹਿਲੀ ਭਾਰਤੀ

Sunday, Jun 27, 2021 - 05:11 PM (IST)

ਸ਼ੇਫ਼ਾਲੀ ਤਿੰਨਾਂ ਫ਼ਾਰਮੈਟ ’ਚ ਸਭ ਤੋਂ ਘੱਟ ਉਮਰ ’ਚ ਡੈਬਿਊ ਕਰਨ ਵਾਲੀ ਬਣੀ ਪਹਿਲੀ ਭਾਰਤੀ

ਸਪੋਰਟਸ ਡੈਸਕ— ਸ਼ੇਫ਼ਾਲੀ ਵਰਮਾ ਨੇ ਐਤਵਾਰ ਨੂੰ ਇਤਿਹਾਸ ਰਚ ਦਿੱਤਾ। 17 ਸਾਲ ਦੀ ਇਸ ਯੁਵਾ ਖਿਡਾਰੀ ਨੇ ਇੰਗਲੈਂਡ ਖ਼ਿਲਾਫ਼ ਵਨ-ਡੇ ਡੈਬਿਊ ਕੀਤਾ। ਇਸ ਦੇ ਨਾਲ ਹੀ ਉਹ ਤਿੰਨਾਂ ਫਾਰਮੈਟਸ ’ਚ ਸਭ ਤੋਂ ਘੱਟ ਉਮਰ ’ਚ ਡੈਬਿਊ ਕਰਨ ਵਾਲੀ ਪਹਿਲੀ ਭਾਰਤੀ ਬਣ ਗਈ। 17 ਸਾਲ 150 ਦਿਨ ਦੀ ਉਮਰ ’ਚ ਸ਼ੇਫ਼ਾਲੀ ਆਪਣਾ ਪਹਿਲਾ ਵਨ-ਡੇ ਖੇਡਣ ਉਤਰੀ। 

ਸ਼ੇਫ਼ਾਲੀ ਆਪਣੇ ਵਨ-ਡੇ ਡੈਬਿਊ ’ਚ ਜ਼ਿਆਦਾ ਦੇਰ ਤਕ ਪਿੱਚ ’ਤੇ ਟਿੱਕ ਨਾ ਸਕੀ। ਉਹ ਸਿਰਫ਼ 15 ਦੌੜਾਂ ਬਣਾ ਆਊਟ ਹੋ ਗਈ। ਜ਼ਿਕਰਯੋਗ ਹੈ ਕਿ ਸ਼ੇਫ਼ਾਲੀ 15 ਸਾਲ 239 ਦਿਨ ਦੀ ਉਮਰ ’ਚ ਪਹਿਲਾ ਟੀ-20 ਕੌਮਾਂਤਰੀ ਮੈਚ ਖੇਡਣ ਉਤਰੀ ਸੀ। ਜਦਕਿ, 17 ਸਾਲ 139 ਦਿਨ ਦੀ ਉਮਰ ’ਚ ਉਸ ਨੇ ਟੈਸਟ ਡੈਬਿਊ ਕੀਤਾ ਸੀ। ਸ਼ੇਫ਼ਾਲੀ ਨੇ ਅਜੇ ਤਕ 22 ਟੀ-20 ਕੌਮਾਂਤਰੀ ਤੇ ਇਕ ਟੈਸਟ ਮੈਚ ਖੇਡਿਆ ਹੈ ਅਤੇ ਇਸ 17 ਸਾਲਾ ਬੱਲੇਬਾਜ਼ ਨੇ ਆਪਣੇ ਪ੍ਰਦਰਸ਼ਨ ਨਾਲ ਵਿਸ਼ਵ ਕ੍ਰਿਕਟ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ।


author

Tarsem Singh

Content Editor

Related News