ਸ਼ੈਫਾਲੀ-ਸਮ੍ਰਿਤੀ ਦੀ ਰਿਕਾਰਡ ਸਾਂਝੇਦਾਰੀ ਨਾਲ ਜਿੱਤੀ ਭਾਰਤੀ ਟੀਮ

11/11/2019 2:26:48 AM

ਸੇਂਟ ਲੂਸੀਆ- ਓਪਨਰ ਸ਼ੈਫਾਲੀ ਵਰਮਾ (73) ਤੇ ਸਮ੍ਰਿਤੀ ਮੰਧਾਨਾ (67) ਵਿਚਾਲੇ 143 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ ਵੈਸਟਇੰਡੀਜ਼ ਨੂੰ ਪਹਿਲੇ ਟੀ-20 ਮੁਕਾਬਲੇ ਵਿਚ 84 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਹਾਸਲ ਕਰ ਲਈ। ਸ਼ੈਫਾਲੀ ਤੇ ਸਮ੍ਰਿਤੀ ਵਿਚਾਲੇ 143 ਦੌੜਾਂ ਦੀ ਸਾਂਝੇਦਾਰੀ ਵੈਸਟਇੰਡੀਜ਼ ਵਿਰੁੱਧ ਕਿਸੇ ਵੀ ਟੀਮ ਦੀ ਸਭ ਤੋਂ ਵੱਡੀ ਸਾਂਝੇਦਾਰੀ ਹੈ।  ਭਾਰਤ ਨੇ 20 ਓਵਰਾਂ ਵਿਚ ਚਾਰ ਵਿਕਟਾਂ 'ਤੇ 185 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜਿਸ ਦੇ ਜਵਾਬ ਵਿਚ ਵਿੰਡੀਜ਼ ਦੀ ਟੀਮ 9 ਵਿਕਟਾਂ 'ਤੇ 101 ਦੌੜਾਂ ਹੀ ਬਣਾ ਸਕੀ।

PunjabKesari
15 ਸਾਲਾ ਸ਼ੈਫਾਲੀ ਨੇ 49 ਗੇਂਦਾਂ 'ਤੇ 6 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 79 ਦੌੜਾਂ ਬਣਾਈਆਂ, ਜਦਕਿ ਸਮ੍ਰਿਤੀ ਨੇ 46 ਗੇਂਦਾਂ ਵਿਚ 11 ਚੌਕਿਆਂ ਦੀ ਮਦਦ ਨਾਲ 67 ਦੌੜਾਂ ਬਣਾਈਆਂ। ਸ਼ੈਫਾਲੀ ਨੂੰ ਉਸਦੀ ਜ਼ਬਰਦਸਤ ਪਾਰੀ ਲਈ 'ਪਲੇਅਰ ਆਫ ਦਿ ਮੈਚ' ਦਾ ਪੁਰਸਕਾਰ ਮਿਲਿਆ। ਭਾਰਤੀ ਓਪਨਰਾਂ ਨੇ 15.3 ਓਵਰਾਂ ਵਿਚ ਪਹਿਲੀ ਵਿਕਟ ਲਈ 143 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ੈਫਲੀ ਦੀ ਵਿਕਟ 143 ਤੇ ਸਮ੍ਰਿਤੀ ਦੀ ਵਿਕਟ 146 ਦੇ ਸਕੋਰ 'ਤੇ ਡਿੱਗੀ। 15 ਸਾਲਾ ਸ਼ੈਫਾਲੀ ਨੇ ਦੂਜੇ ਓਵਰ ਵਿਚ ਦੋ ਚੌਕੇ ਤੇ ਇਕ ਛੱਕਾ ਲਾਇਆ, ਜਿਸ ਤੋਂ ਬਾਅਦ ਉਸਦਾ ਤੂਫਾਨੀ ਸਫਰ 73 ਦੇ ਸਕੋਰ 'ਤੇ ਜਾ ਕੇ ਰੁਕਿਆ।

PunjabKesari
ਸ਼ੈਫਾਲੀ ਨੇ ਤੋੜਿਆ ਸਚਿਨ ਦਾ ਰਿਕਾਰਡ
ਸ਼ੈਫਾਲੀ ਵਰਮਾ ਕੌਮਾਂਤਰੀ ਕ੍ਰਿਕਟ ਵਿਚ ਅਰਧ ਸੈਂਕੜਾ ਲਾਉਣ ਵਾਲੀ ਭਾਰਤ ਦੀ ਸਭ ਤੋਂ ਨੌਜਵਾਨ ਖਿਡਾਰੀ ਬਣ ਗਈ ਹੈ ਤੇ ਉਸ ਨੇ ਸਚਿਨ ਤੇਂਦੁਲਕਰ ਦਾ 30 ਸਾਲ ਦਾ ਪੁਰਾਣਾ ਰਿਕਾਰਡ ਤੋੜ ਦਿੱਤਾ। ਸੈਫਾਲੀ ਨੇ ਇਹ ਉਪਲੱਬਧੀ 15 ਸਾਲ ਤੇ 285 ਦਿਨ ਦੀ ਉਮਰ ਵਿਚ ਹਾਸਲ ਕੀਤੀ। ਇਸ ਤਰ੍ਹਾਂ ਉਸ ਨੇ ਮਹਾਨ ਕ੍ਰਿਕਟਰ ਸਚਿਨ ਨੂੰ ਪਿੱਛੇ ਛੱਡ ਦਿੱਤਾ, ਜਿਸ ਨੇ ਆਪਣਾ ਪਹਿਲਾ ਟੈਸਟ ਅਰਧ ਸੈਂਕੜਾ 16 ਸਾਲ ਤੇ 214 ਦਿਨ ਦੀ ਉਮਰ ਵਿਚ ਬਣਾਇਆ ਸੀ।


Gurdeep Singh

Content Editor

Related News