ਸ਼ਾਦਰੁਲ ਠਾਕੁਰ ਨੇ ਗਰਲਫ੍ਰੈਂਡ ਮਿਤਾਲੀ ਨਾਲ ਕੀਤੀ ਮੰਗਣੀ, ਵੇਖੋ ਵੀਡੀਓਜ਼

Monday, Nov 29, 2021 - 06:12 PM (IST)

ਸ਼ਾਦਰੁਲ ਠਾਕੁਰ ਨੇ ਗਰਲਫ੍ਰੈਂਡ ਮਿਤਾਲੀ ਨਾਲ ਕੀਤੀ ਮੰਗਣੀ, ਵੇਖੋ ਵੀਡੀਓਜ਼

ਸਪੋਰਟਸ ਡੈਸਕ- ਭਾਰਤ 'ਚ ਇਸ ਸਮੇਂ ਵਿਆਹਾਂ ਦਾ ਸੀਜ਼ਨ ਚਲ ਰਿਹਾ ਹੈ ਤੇ ਟੀਮ ਇੰਡੀਆ ਦੇ ਕਈ ਖਿਡਾਰੀ ਇਸ 'ਚ ਪਿੱਛੇ ਨਹੀਂ ਹਨ। ਪਹਿਲਾਂ ਰਾਜਸਥਾਨ ਰਾਇਲਜ਼ ਦੇ ਆਲਰਾਊਂਡਰ ਖਿਡਾਰੀ ਰਾਹੁਲ ਤੇਵਤੀਆ ਨੇ ਵਿਆਹ ਕਰ ਲਿਆ ਹੈ ਤਾਂ ਹੁਣ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੇ ਆਪਣੀ ਗਰਲਫ੍ਰੈਂਡ ਮਿਤਾਲੀ ਪਾਰੂਲਕਰ ਦੇ ਨਾਲ ਮੰਗਣੀ ਕਰ ਲਈ ਹੈ।

ਇਹ ਵੀ ਪੜ੍ਹੋ : IND vs NZ : ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਖੇਡਿਆ ਗਿਆ ਪਹਿਲਾ ਟੈਸਟ ਡਰਾਅ

 

 
 
 
 
 
 
 
 
 
 
 
 
 
 
 
 

A post shared by Shardul Thakur FC🔵 (@shardulthakur16)

ਸੂਤਰਾਂ ਮੁਤਾਬਕ ਸ਼ਾਰਦੁਲ ਦੇ ਮੰਗਣੀ ਸਮਾਗਮ ਨੂੰ ਕਾਫ਼ੀ ਨਿੱਜੀ ਰੱਖਿਆ ਗਿਆ ਹੈ। ਇਸ ਸਮਾਗਮ 'ਚ ਸਿਰਫ਼ 75 ਲੋਕਾਂ ਨੂੰ ਬੁਲਾਇਆ ਗਿਆ ਸੀ ਜੋ ਪਰਿਵਾਰਕ ਤੇ ਖ਼ਾਸ ਦੋਸਤ ਸਨ। ਕਿਆਸ ਇਹ ਲਗਾਏ ਜਾ ਰਹੇ ਹਨ ਕਿ ਸ਼ਾਰਦੁਲ ਠਾਕੁਰ 2022 ਦੇ ਆਈ. ਸੀ. ਸੀ. ਟੀ-20 ਦੇ ਬਾਅਦ ਵਿਆਹ ਕਰਨਾ ਚਾਹੁੰਦੇ ਹਨ। 

 
 
 
 
 
 
 
 
 
 
 
 
 
 
 
 

A post shared by Shardul Thakur 🔵 (@shardulthakur_)

ਸ਼ਾਰਦੁਲ ਠਾਕੁਰ ਟੀ-20 ਵਿਸ਼ਵ ਕੱਪ ਖੇਡਦੇ ਹੋਏ ਦਿਖਾਈ ਦਿੱਤੇ ਸਨ ਪਰ ਟੀ-20 ਵਿਸ਼ਵ ਕੱਪ 'ਚ ਉਹ ਕੁਝ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਸ਼ਾਰਦੁਲ ਨੇ ਭਾਰਤ ਵਲੋਂ 4 ਟੈਸਟ, 15 ਵਨ-ਡੇ ਤੇ 23 ਟੀ-20 ਮੈਚ ਖੇਡੇ ਹਨ ਜਿਸ 'ਚ ਕ੍ਰਮਵਾਰ 14, 22 ਤੇ 31 ਵਿਕਟਾਂ ਆਪਣੇ ਨਾਂ ਕੀਤੀਆਂ ਹਨ। 

ਇਹ ਵੀ ਪੜ੍ਹੋ : ਆਸਟ੍ਰੇਲੀਆ ਦੇ ਮਹਾਨ ਸਪਿਨਰ ਸ਼ੇਨ ਵਾਰਨ ਸੜਕ ਹਾਦਸੇ ’ਚ ਜ਼ਖ਼ਮੀ, ਹਸਪਤਾਲ ’ਚ ਦਾਖ਼ਲ

ਜੇਕਰ ਇੰਡੀਅਨ ਪ੍ਰੀਮੀਅਰ ਲੀਗ ( ਆਈ. ਪੀ. ਐੱਲ.) ਦੀ ਗੱਲ ਕਰੀਏ ਤਾਂ ਸ਼ਾਰਦੁਲ ਠਾਕੁਰ ਚੇਨਈ ਵਲੋਂ ਖੇਡਦੇ ਹਨ। ਉਹ ਚੇਨਈ ਲਈ ਕਾਫ਼ੀ ਫ਼ਾਇਦੇਮੰਦ ਖਿਡਾਰੀ ਹਨ ਕਿਉਂਕਿ ਉਹ ਟੀਮ ਨੂੰ ਗੇਂਦਬਾਜ਼ੀ ਦੇ ਨਾਲ-ਨਾਲ ਬੱਲੇਬਾਜ਼ੀ 'ਚ ਵੀ ਮਦਦ ਕਰਦੇ ਹਨ। ਸ਼ਾਰਦੁਲ ਨੇ ਆਈ. ਪੀ. ਐੱਲ. ਦੇ 61 ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 67 ਵਿਕਟਾਂ ਲਈਆਂ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News