ਭਾਰਤ ਖ਼ਿਲਾਫ਼ ਟੱਕਰ ਤੋਂ ਪਹਿਲਾਂ ਸ਼ਾਦਾਬ ਖਾਨ ਨੇ ਪਾਕਿ ਦੀ ਕਾਮਯਾਬੀ ਦਾ ਖੋਲ੍ਹਿਆ ਰਾਜ

Thursday, Aug 31, 2023 - 01:37 PM (IST)

ਭਾਰਤ ਖ਼ਿਲਾਫ਼ ਟੱਕਰ ਤੋਂ ਪਹਿਲਾਂ ਸ਼ਾਦਾਬ ਖਾਨ ਨੇ ਪਾਕਿ ਦੀ ਕਾਮਯਾਬੀ ਦਾ ਖੋਲ੍ਹਿਆ ਰਾਜ

ਸਪੋਰਟਸ ਡੈਸਕ- ਪਾਕਿਸਤਾਨ ਅਤੇ ਸ਼੍ਰੀਲੰਕਾ ਦੀ ਧਰਤੀ 'ਤੇ ਏਸ਼ੀਆ ਦਾ ਸਭ ਤੋਂ ਵੱਡਾ ਕ੍ਰਿਕਟ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ। ਟੂਰਨਾਮੈਂਟ ਦੀ ਸ਼ੁਰੂਆਤ ਬੁੱਧਵਾਰ ਨੂੰ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਹੋਏ ਮੁਕਾਬਲੇ ਨਾਲ ਹੋਈ। ਹਾਲਾਂਕਿ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ 2 ਸਤੰਬਰ ਨੂੰ ਹੋਣ ਵਾਲੇ ਮੈਚ 'ਤੇ ਟਿਕੀਆਂ ਹੋਈਆਂ ਹਨ। ਪਾਕਿਸਤਾਨ ਦੇ ਸਟਾਰ ਆਲਰਾਊਂਡਰ ਸ਼ਾਦਾਬ ਖਾਨ ਨੂੰ ਭਾਰਤ ਦੇ ਖ਼ਿਲਾਫ਼ ਵੀ ਸਫ਼ਲਤਾ ਦੁਹਰਾਉਣ ਦਾ ਭਰੋਸਾ ਹੈ।
ਪਾਕਿਸਤਾਨ ਨੇ ਟੂਰਨਾਮੈਂਟ ਦੀ ਸ਼ੁਰੂਆਤ ਜ਼ੋਰਦਾਰ ਅੰਦਾਜ਼ 'ਚ ਕੀਤੀ ਹੈ। ਪਾਕਿਸਤਾਨ ਨੇ ਨੇਪਾਲ ਨੂੰ 238 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਜਿੱਤ ਤੋਂ ਬਾਅਦ ਪਾਕਿਸਤਾਨ ਦਾ ਮਨੋਬਲ ਉੱਚਾ ਹੈ। ਸ਼ਾਦਾਬ ਖਾਨ ਨੇਪਾਲ ਖ਼ਿਲਾਫ਼ ਚਾਰ ਵਿਕਟਾਂ ਲੈਣ 'ਚ ਕਾਮਯਾਬ ਰਹੇ। ਸ਼ਾਦਾਬ ਨੂੰ ਭਰੋਸਾ ਹੈ ਕਿ ਪਾਕਿਸਤਾਨੀ ਟੀਮ ਭਾਰਤ ਖ਼ਿਲਾਫ਼ ਵੀ ਇਸ ਸਫ਼ਲਤਾ ਨੂੰ ਦੁਹਰਾਉਣ 'ਚ ਸਫਲ ਰਹੇਗੀ।

ਇਹ ਵੀ ਪੜ੍ਹੋ-33 ਸਾਲਾ ਫਿਟਨੈੱਸ ਮਾਡਲ ਲਾਰੀਸਾ ਬੋਰਜੇਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਸ਼ੁਰੂਆਤੀ ਜਾਂਚ ਨੇ ਕੀਤਾ ਹੈਰਾਨ
ਮੈਚ ਤੋਂ ਬਾਅਦ ਸ਼ਾਦਾਬ ਖਾਨ ਨੇ ਪਾਕਿਸਤਾਨੀ ਟੀਮ ਅਤੇ ਸ਼੍ਰੀਲੰਕਾ ਦੀ ਸਥਿਤੀ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ, ''ਪਾਕਿਸਤਾਨ 'ਚ ਗਰਮੀ ਹੈ। ਸ਼੍ਰੀਲੰਕਾ 'ਚ ਵੀ ਗਰਮੀਆਂ ਹੋਣਗੀਆਂ। ਪਰ ਸ੍ਰੀਲੰਕਾ 'ਚ ਚੁਣੌਤੀ ਹੋਰ ਵੀ ਔਖੀ ਹੈ। ਗਰਮੀ ਦੇ ਨਾਲ-ਨਾਲ ਨਮੀ ਵੀ ਦੇਖਣ ਨੂੰ ਮਿਲੇਗੀ।
ਪਾਕਿਸਤਾਨੀ ਖਿਡਾਰੀਆਂ ਨੂੰ ਹੈ ਇਕ ਦੂਜੇ 'ਤੇ ਭਰੋਸਾ
ਟੀਮ ਦੇ ਬਾਰੇ ਗੱਲ ਕਰਦੇ ਹੋਏ ਸ਼ਾਦਾਬ ਨੇ ਕਿਹਾ, ''ਬਾਬਰ ਆਜ਼ਮ ਬਾਰੇ ਸਭ ਕੁਝ ਜਾਣਦੇ ਹਨ। ਇਫਤਿਖਾਰ ਨੇ ਵੀ ਚੰਗੀ ਬੱਲੇਬਾਜ਼ੀ ਕੀਤੀ। ਇਫਤਿਖਾਰ ਇਕ ਪਾਵਰ ਹਿਟਰ ਹੈ ਅਤੇ ਉਸ ਨੂੰ ਜੋ ਵੀ ਮੌਕਾ ਮਿਲਦਾ ਹੈ, ਉਹ ਇਸ ਦਾ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕਰਦਾ ਹੈ। ਤੇਜ਼ ਗੇਂਦਬਾਜ਼ਾਂ ਨੇ ਮੇਰੇ ਲਈ ਸਟੇਜ਼ ਤਿਆਰ ਕਰ ਦਿੱਤੀ ਸੀ। ਸ਼ਾਹੀਨ, ਹਾਰਿਸ ਅਤੇ ਨਸੀਮ ਨੇ ਚੰਗੀ ਗੇਂਦਬਾਜ਼ੀ ਕੀਤੀ।

ਇਹ ਵੀ ਪੜ੍ਹੋ- ਨੀਰਜ ਚੋਪੜਾ ਸਣੇ ਇਨ੍ਹਾਂ ਖਿਡਾਰੀਆਂ ਨੇ ਖੇਡ ਦਿਵਸ ਨੂੰ ਬਣਾਇਆ ਖ਼ਾਸ, ਹਫ਼ਤੇ 'ਚ ਦੇਸ਼ ਨੂੰ ਦਿਵਾਏ ਸੋਨੇ-ਚਾਂਦੀ ਦੇ ਤਮਗੇ
ਸ਼ਾਦਾਬ ਖਾਨ ਨੇ ਅੱਗੇ ਕਿਹਾ, ''ਸ਼੍ਰੀਲੰਕਾ 'ਚ ਸਥਿਤੀ ਵੱਖਰੀ ਹੋਵੇਗੀ। ਪਰ ਸਾਨੂੰ ਆਪਣੇ ਆਪ 'ਚ ਵਿਸ਼ਵਾਸ ਹੈ। ਸਾਡੇ ਖਿਡਾਰੀਆਂ ਦਾ ਇੱਕ ਦੂਜੇ ' ਵਿਸ਼ਵਾਸ ਹੈ ਅਤੇ ਇਹ ਸਾਡੀ ਟੀਮ ਦੀ ਸਭ ਤੋਂ ਵੱਡੀ ਖ਼ੂਬਸੂਰਤੀ ਹੈ। ਤੁਹਾਨੂੰ ਦੱਸ ਦੇਈਏ ਕਿ ਏਸ਼ੀਆ ਕੱਪ 'ਚ ਭਾਰਤ ਅਤੇ ਪਾਕਿਸਤਾਨ ਇੱਕ ਹੀ ਗਰੁੱਪ 'ਚ ਹਨ। ਜੋ ਵੀ ਟੀਮ ਅਹਿਮ ਮੈਚ 'ਚ ਜਿੱਤ ਦਰਜ ਕਰਨ 'ਚ ਸਫ਼ਲ ਹੁੰਦੀ ਹੈ, ਉਸ ਦਾ ਗਰੁੱਪ 'ਚ ਟਾਪ ਕਰਨਾ ਤੈਅ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News