ਸੇਵਿਲਾ ਨੇ ਰੋਮਾਂਚਕ ਮੁਕਾਬਲੇ ''ਚ ਰੀਆਦ ਸੋਸੀਦਾਦ ਨੂੰ ਹਰਾਇਆ
Monday, Sep 30, 2019 - 10:32 AM (IST)

ਮੈਡ੍ਰਿਡ— ਸੇਵਿਲਾ ਨੇ ਐਤਵਾਰ ਨੂੰ ਇੱਥੇ ਲਾ ਲੀਗਾ 'ਚ ਲਗਾਤਾਰ ਤੀਜੀ ਵਾਰ ਤੋਂ ਬਚਦੇ ਹੋਏ ਰੋਮਾਂਚਕ ਮੁਕਾਬਲੇ 'ਚ ਰੀਆਲ ਸੋਸੀਦਾਦ ਨੂੰ 3-2 ਨਾਲ ਹਰਾਇਆ। ਸ਼ਨੀਵਾਰ ਨੂੰ ਰੀਆਲ ਮੈਡ੍ਰਿਡ ਅਤੇ ਐਟਲੈਟਿਕੋ ਮੈਡ੍ਰਿਡ ਦਾ ਮੁਕਾਬਲਾ ਡਰਾਅ ਰਹਿਣ ਦੇ ਬਾਅਦ ਰੀਆਲ ਸੋਸੀਦਾਦ ਕੋਲ ਜਿੱਤ ਦਰਜ ਕਰਕੇ ਸਕੋਰ ਬੋਰਡ ਦੇ ਚੋਟੀ ਦੇ ਸਥਾਨ 'ਤੇ ਪਹੁੰਚਣ ਦਾ ਮੌਕਾ ਸੀ ਪਰ ਸੇਵਿਲਾ ਨੇ ਉਸ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਇਸ ਹਾਰ ਦੇ ਬਾਅਦ ਸੋਸੀਦਾਦ ਦੀ ਟੀਮ 7 ਮੈਚਾਂ 'ਚ 13 ਅੰਕਾਂ ਦੇ ਨਾਲ ਪੰਜਵੇਂ ਜਦਕਿ ਸੇਵਿਲਾ ਦੀ ਟੀਮ ਵੀ ਇੰਨੇ ਹੀ ਮੈਚਾਂ 'ਚ ਇੰਨੇ ਹੀ ਅੰਕ ਦੇ ਨਾਲ ਛੇਵੇਂ ਸਥਾਨ 'ਤੇ ਹੈ। ਚੋਟੀ 'ਤੇ ਚਲ ਰਹੇ ਰੀਆਲ ਮੈਡ੍ਰਿਡ ਦੇ ਸਤ ਮੈਚਾਂ 'ਚ 15 ਅੰਕ ਹਨ।