ਮੁਸਲਾਮ ਨੌਜਵਾਨ ਨਾਲ ਕੁੱਟਮਾਰ ''ਤੇ ਭਡ਼ਕੇ ਗੰਭੀਰ, ਕਹੀ ਇਹ ਵੱਡੀ ਗੱਲ
Tuesday, May 28, 2019 - 11:40 AM (IST)

ਸਪੋਰਟਸ ਡੈਸਕ : ਆਪਣੇ ਕ੍ਰਿਕਟ ਕਰੀਅਰ ਦੀ ਤਰ੍ਹਾਂ ਰਾਜਨੀਤੀ ਵਿਚ ਆਗਾਜ਼ ਕਰਨ ਦੇ ਨਾਲ ਹੀ ਕਈ ਉਤਰਾਅ ਚੜਾਅ ਝੱਲਣ ਵਾਲੇ ਭਾਰਤੀ ਟੀਮ ਦੇ ਸਾਬਕਾ ਸਰਵਸ੍ਰੇਸ਼ਠ ਸਲਾਮੀ ਬੱਲੇਬਾਜ਼ਾਂ ਵਿਚੋਂ ਇਕ ਗੌਤਮ ਗੰਭੀਰ ਚੋਣ ਪਿਚ 'ਤੇ ਸ਼ਾਨਦਾਰ ਓਪਨਿੰਗ ਕਰਦਿਆਂ ਪੂਰਬੀ ਦਿੱਲੀ ਸੀਟ ਤੋਂ ਲੋਕ ਸਭਾ ਦੇ ਸਾਂਸਦ ਬਣੇ। ਨਵੇਂ ਸਾਂਸਦ ਬਣੇ ਗੰਭੀਰ ਨੂੰ ਗੁਰੂਗ੍ਰਾਮ ਦੇ ਇਕ ਮੁਸਲਮਾਨ ਵਿਅਕਤੀ ਨਾਲ ਬੁਰੇ ਰਵੱਈਏ ਖਿਲਾਫ ਟਵੀਟ ਕਰਨ 'ਤੇ ਉਸ ਦੀ ਪਾਰਟੀ ਦੇ ਲੋਕਾਂ ਨੇ ਨੂੰ ਲੰਮੇ ਹੱਥੀ ਲਿਆ। ਜਿਸ ਤੋਂ ਬਾਅਦ ਗੰਭੀਰ ਨੇ ਇਸ ਹਮਲੇ ਨੂੰ ਗਲਤ ਦੱਸਦਿਆਂ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੀ ਬੇਨਤੀ ਕੀਤੀ ਸੀ।
ਗੰਭੀਰ ਨੇ ਗੱਲਬਾਤ ਵਿਚ ਕਿਹਾ, ''ਟ੍ਰੋਲ ਕਰਨ ਅਤੇ ਆਲੋਚਨਾ ਕਰਨ ਵਾਲਿਓ ਕੋਈ ਸਮੱਸਿਆ ਨਹੀਂ ਹੈ ਅਤੇ ਉਹ ਅਜਿਹੇ ਹੀ ਰਹਿਣਗੇ। ਝੂਠ ਨੂੰ ਲੁਕਾਉਣ ਦੀ ਵਜਾਏ ਸੱਚ ਬੋਲਣਾ ਆਸਾਨ ਹੈ।'' 25 ਸਾਲਾ ਮੁਹੰਮਦ ਬਰਕਤ ਆਲਮ 'ਤੇ ਹੋਏ ਹਮਲੇ 'ਤੇ ਪ੍ਰਤੀਕਿਰਿਆ ਦਿੰਦਿਆ ਗੰਭੀਰ ਨੇ ਟਵੀਟ ਕੀਤਾ 'ਗੁਰੂਗ੍ਰਾਮ ਵਿਚ ਮੁਸਲਮਾਨ ਨੌਜਵਾਨ ਨੂੰ ਉਸਦੀ ਧਾਰਮਿਕ ਟੋਪੀ ਹਟਾਉਣ ਅਤੇ 'ਜੈ ਸ਼੍ਰੀ ਰਾਮ' ਬੋਲਣ ਲਈ ਕਿਹਾ ਗਿਆ। ਇਹ ਸ਼ਰਮਨਾਕ ਹੈ। ਗੁਰੂਗ੍ਰਾਮ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਅਸੀਂ ਇਕ ਧਰਮ ਨਿਰਪੇਖ ਦੇਸ਼ ਵਿਚ ਰਹਿੰਦੇ ਹਾਂ ਜਿੱਥੇ ਜਾਵੇਦ ਅਖਤਰ 'ਓ ਪਾਲਨ ਹਾਰੇ, ਨਿਰਗੁਣ ਓ ਨਿਆਰੇ' ਲਿਖਦੇ ਹਨ ਅਤੇ ਰਾਕੇਸ਼ ਓਮ ਪ੍ਰਕਾਸ਼ ਮਿਹਰਾ ਨੇ ਸਾਨੂੰ ਦਿੱਲੀ 6 ਵਿਚ 'ਅਰਜੀਆਂ' ਗੀਤ ਦਿੱਤਾ।