Serie A: ਵੇਰੋਨਾ ਨੇ ਅਟਲਾਂਟਾ ਨੂੰ ਬਰਾਬਰੀ ''ਤੇ ਰੋਕਿਆ, ਮਿਲਾਨ ਨੇ ਬੋਲੋਨਾ ਨੂੰ ਹਰਾਇਆ

Monday, Jul 20, 2020 - 12:44 AM (IST)

Serie A: ਵੇਰੋਨਾ ਨੇ ਅਟਲਾਂਟਾ ਨੂੰ ਬਰਾਬਰੀ ''ਤੇ ਰੋਕਿਆ, ਮਿਲਾਨ ਨੇ ਬੋਲੋਨਾ ਨੂੰ ਹਰਾਇਆ

ਮਿਲਾਨ- ਅਟਲਾਂਟਾ ਦੀ ਸਿਰੀ ਏ 'ਚ ਦੂਜੇ ਸਥਾਨ 'ਤੇ ਰਹਿਣ ਦੀਆਂ ਉਮੀਦਾਂ ਨੂੰ ਝਟਕਾ ਲੱਗਾ, ਜਦੋਂ ਹੇਲਾਸ ਨੇ ਸ਼ਨੀਵਾਰ ਉਸ ਨੂੰ 1-1 ਨਾਲ ਬਰਾਬਰੀ 'ਤੇ ਰੋਕ ਦਿੱਤਾ। ਡੁਵਾਨ ਜਾਪਟਾ ਨੇ ਵਿਰੋਧੀ ਟੀਮ ਦੀ ਗਲਤੀ ਦਾ ਫਾਇਦਾ ਚੁੱਕਦੇ ਹੋਏ 50ਵੇਂ ਮਿੰਟ 'ਚ ਅਟਲਾਂਟਾ ਨੂੰ ਬੜ੍ਹਤ ਦਿਵਾਈ ਪਰ ਅਟਲਾਂਟਾ ਤੋਂ ਹੀ ਸ਼ਰਣ 'ਤੇ ਵੇਰੋਨਾ ਵੱਲੋ ਖੇਡ ਰਹੇ ਮਾਟਿਓ ਪੇਸਿਨਾ ਨੇ 9 ਮਿੰਟ ਬਾਅਦ ਸਕੋਰ 1-1 ਕਰ ਦਿੱਤਾ। 
ਇਸ ਡਰਾਅ ਤੋਂ ਬਾਅਦ ਅਟਲਾਂਟਾ ਤੇ ਇੰਟਰ ਮਿਲਾਨ ਦੋਵਾਂ ਦੇ ਬਰਾਬਰ 71 ਅੰਕ ਹਨ। ਮਿਲਾਨ ਦੀ ਟੀਮ ਬਿਹਤਰ ਗੋਲ ਅੰਤਰ ਦੇ ਕਾਰਨ ਦੂਜੇ ਸਥਾਨ 'ਤੇ ਹੈ ਤੇ ਇਸ ਐਤਵਾਰ ਨੂੰ ਰੋਮਾ ਵਿਰੁੱਧ ਉਸਦੇ ਮੈਦਾਨ 'ਤੇ ਖੇਡਣਾ ਹੈ। ਇਟਾਲੀਅਨ ਲੀਗ 'ਚ ਚੋਟੀ 'ਤੇ ਚੱਲ ਰਹੇ ਯੁਵੇਂਟਸ ਨੇ 6 ਅੰਕ ਦੀ ਵੜ੍ਹਤ ਬਣਾ ਰੱਖੀ ਹੈ ਤੇ ਸੋਮਵਾਰ ਨੂੰ ਚੋਥੇ ਸਥਾਨ 'ਤੇ ਚੱਲ ਰਹੇ ਲਾਜੀਓ ਨਾਲ ਭਿੜੇਗੀ।
 


author

Gurdeep Singh

Content Editor

Related News