ਸੇਰੇਨਾ-ਵੋਨਿਜਯਾਕੀ ਦੀ ਜੋੜੀ ਸੈਮੀਫਾਈਨਲ ''ਚ
Thursday, Jan 09, 2020 - 01:32 AM (IST)

ਆਕਲੈਂਡ— ਪਹਿਲੀ ਵਾਰ ਡਬਲ ਜੋੜੀ ਬਣਾ ਕੇ ਖੇਡ ਰਹੀ ਸੇਰੇਨਾ ਵਿਲੀਅਮਸ ਅਤੇ ਕਾਰੋਲੀਨਾ ਵੋਨਿਜਯਾਕੀ ਨੇ ਆਸਾਨ ਜਿੱਤ ਦੇ ਨਾਲ ਏ. ਐੱਸ. ਬੀ. ਕਲਾਸਿਕ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਸੇਰੇਨਾ ਅਤੇ ਵੋਨਿਜਯਾਕੀ ਆਪਣੇ ਕਰੀਅਰ ਵਿਚ ਪਹਿਲੀ ਵਾਰ ਜੋੜੀ ਬਣਾ ਕੇ ਖੇਡ ਰਹੀ ਹੈ। ਉਸਨੇ ਸਵੀਡਨ ਦੀ ਯੋਹਾਨਾ ਲਾਸਰਨ ਅਤੇ ਅਮਰੀਕਾ ਦੀ ਕਾਰੋਲਿਨ ਡੋਲਹਾਈਡ ਦੀ ਚੋਟੀ ਦਾ ਦਰਜਾ ਪ੍ਰਾਪਤ ਜੋੜੀ ਨੂੰ 6-2, 6-1 ਨਾਲ ਹਰਾਇਆ।