ਫ਼੍ਰੈਂਚ ਓਪਨ 'ਚ ਇਕਤਰਫ਼ਾ ਜਿੱਤ ਹਾਸਲ ਕਰ ਕੇ ਚੌਥੇ ਗੇੜ 'ਚ ਪੁੱਜੀ ਸੇਰੇਨਾ

Saturday, Jun 05, 2021 - 10:33 AM (IST)

ਸਪੋਰਟਸ ਡੈਸਕ- ਸਾਲ 2018 ਤੋਂ ਬਾਅਦ ਤੋਂ ਅਮਰੀਕੀ ਧਾਕਡ਼ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ ਪਹਿਲੀ ਵਾਰ ਫਰੈਂਚ ਓਪਨ ਗਰੈਂਡ ਸਲੈਮ ਦੇ ਚੌਥੇ ਗੇੜ ਵਿਚ ਪੁੱਜੀ ਹੈ। ਤੀਜੇ ਗੇੜ ਦੇ ਮੁਕਾਬਲੇ ਵਿਚ ਉਨ੍ਹਾਂ ਨੇ ਹਮਵਤਨ ਡੇਨੀਅਲ ਕੋਲਿੰਸ ਨੂੰ ਸਿੱਧੇ ਸੈੱਟਾਂ ਵਿਚ 6-4, 6-4 ਨਾਲ ਹਰਾਇਆ। ਇਸ ਤਰ੍ਹਾਂ ਟੂਰਨਾਮੈਂਟ ਤੋਂ ਪਹਿਲਾਂ ਹੀ ਦੁਨੀਆ ਦੀਆਂ ਚੋਟੀ ਦੀਆਂ ਚਾਰ ਖਿਡਾਰਨਾਂ ਐਸ਼ਲੇ ਬਾਰਟੀ, ਨਾਓਮੀ ਓਸਾਕਾ, ਸਿਮੋਨਾ ਹਾਲੇਪ ਤੇ ਆਰਿਅਨਾ ਸਬਾਲੇਂਕਾ ਦੇ ਬਾਹਰ ਹੋਣ ਤੋਂ ਬਾਅਦ ਉਹ ਅੱਧੇ ਡਰਾਅ ਵਿਚ ਇੱਕੋ ਇਕ ਚੋਟੀ ਦੀ ਖਿਡਾਰਨ ਬਚੀ ਹੈ। 

ਦੁਨੀਆ ਦੀ ਸੱਤਵੇਂ ਨੰਬਰ ਦੀ ਟੈਨਿਸ ਖਿਡਾਰਨ ਸੇਰੇਨਾ ਰਿਕਾਰਡ 24ਵੇਂ ਗਰੈਂਡ ਸਲੈਮ ਖ਼ਿਤਾਬ 'ਤੇ ਕਬਜ਼ਾ ਕਰ ਸਕਦੀ ਹੈ। ਉਨ੍ਹਾਂ ਕੋਲ ਮਾਰਗਰੇਟ ਕੋਰਟ ਦੇ ਸਭ ਤੋਂ ਵੱਧ 24 ਗਰੈਂਡ ਸਲੈਮ ਦੇ ਰਿਕਾਰਡ ਦੀ ਬਰਾਬਰੀ 'ਤੇ ਪੁੱਜਣ ਦਾ ਸੁਨਹਿਰਾ ਮੌਕਾ ਹੈ। 39 ਸਾਲਾ ਸੇਰੇਨਾ ਤਿੰਨ ਵਾਰ ਫਰੈਂਚ ਓਪਨ ਦਾ ਖ਼ਿਤਾਬ ਜਿੱਤ ਚੁੱਕੀ ਹੈ। ਚੌਥੇ ਗੇੜ ਵਿਚ ਉਨ੍ਹਾਂ ਦਾ ਮੁਕਾਬਲਾ ਦੁਨੀਆ ਦੀ 21ਵੇਂ ਨੰਬਰ ਦੀ ਕਜ਼ਾਕਿਸਤਾਨ ਦੀ ਏਲੇਨਾ ਰੈਬਕੀਨਾ ਨਾਲ ਹੋਵੇਗਾ। ਹੋਰ ਮਹਿਲਾ ਮੁਕਾਬਲੇ ਵਿਚ ਸਾਬਕਾ ਨੰਬਰ ਇਕ ਖਿਡਾਰਨ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਨੇ ਵੀ ਜਿੱਤ ਦਰਜ ਕਰਦੇ ਹੋਏ ਚੌਥੇ ਗੇੜ ਵਿਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਅਮਰੀਕਾ ਦੀ ਮੈਡੀਸਨ ਕੀਜ਼ ਨੂੰ 6-2, 6-2 ਨਾਲ ਹਰਾਉਂਦੇ ਹੋਏ ਸਾਲ 2013 ਤੋਂ ਬਾਅਦ ਪਹਿਲੀ ਵਾਰ ਫਰੈਂਚ ਓਪਨ ਦੇ ਚੌਥੇ ਗੇੜ ਵਿਚ ਥਾਂ ਬਣਾਈ।


Tarsem Singh

Content Editor

Related News