ਸੇਰੇਨਾ ਵਿਲੀਅਮਸ ਨੇ ਪਹਿਲੀ ਵਾਰ ਸ਼ੇਅਰ ਕੀਤੀਆਂ ਆਪਣੀ ਬੇਟੀ ਦੀਆਂ ਤਸਵੀਰਾਂ

09/14/2017 4:54:19 PM

ਨਵੀਂ ਦਿੱਲੀ— ਅਮਰੀਕਾ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ ਨੇ ਪਹਿਲੀ ਵਾਰ ਆਪਣੀ ਬੇਟੀ ਦੀ ਤਸਵੀਰ ਸ਼ੇਅਰ ਕੀਤੀ ਹੈ। ਸੇਰੇਨਾ ਨੇ ਬੇਟੀ ਦਾ ਨਾਮ ਐਲੇਕਸਿਸ ਓਲੰਪਿਆ ਓਹਾਨੀਅਨ ਜੂਨੀਅਰ ਰੱਖਿਆ ਹੈ। ਦੱਸ ਦਈਏ ਕਿ ਸੇਰੇਨਾ ਨੇ 1 ਸਤੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਸੀ। ਹੁਣ ਉਹ ਕਰੀਬ 2 ਹਫਤੇ ਦੀ ਹੋ ਚੁੱਕੀ ਹੈ। ਸੋਸ਼ਲ ਮੀਡੀਆ ਉੱਤੇ ਬੇਟੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਸੇਰੇਨਾ ਨੇ ਆਪਣੀ ਪ੍ਰੈਗਨੇਂਸੀ ਜਰਨੀ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਦਰਅਸਲ, ਡਿਲਿਵਰੀ ਦੇ ਬਾਅਦ ਕੁਝ ਪਰੇਸ਼ਾਨੀਆਂ ਕਾਰਨ ਉਨ੍ਹਾਂ ਨੂੰ ਕਰੀਬ 6 ਦਿਨ ਤੱਕ ਹਸਪਤਾਲ ਵਿਚ ਰਹਿਣਾ ਪਿਆ ਸੀ। ਇਸ ਵੀਡੀਓ ਵਿਚ ਉਨ੍ਹਾਂ ਨੇ ਇਹੀ ਗੱਲਾਂ ਸ਼ੇਅਰ ਕੀਤੀਆਂ ਹਨ।
ਜਨਵਰੀ ਵਿੱਚ ਹੋਇਆ ਸੀ ਖੁਲਾਸਾ
ਜਨਵਰੀ, 2017 ਵਿਚ ਇਸ ਗੱਲ ਦਾ ਖੁਲਾਸਾ ਹੋਇਆ ਸੀ ਕਿ ਸੇਰੇਨਾ ਵਿਲੀਅਮਸ ਗਰਭਬਤੀ ਹੈ। ਤਦ ਉਨ੍ਹਾਂ ਦੀ ਪਾਰਟਨਰ ਐਲੇਕਸਿਸ ਓਹਾਨੀਅਨ ਨਾਲ ਕਈ ਤਸਵੀਰਾਂ ਸਾਹਮਣੇ ਆਈਆਂ ਸਨ। ਸੇਰੇਨਾ ਨੇ ਪ੍ਰੈਗਨੈਂਸੀ ਦੌਰਾਨ ਹੀ ਆਸਟਰੇਲੀਅਨ ਓਪਨ ਟੂਰਨਾਮੈਂਟ ਖੇਡਿਆ ਸੀ। ਪ੍ਰੇਗਨੈਂਸੀ ਦੌਰਾਨ ਇਕ ਇੰਟਰਵਿਊ ਵਿਚ ਸੇਰੇਨਾ ਵਿਲੀਅਮਸ ਨੇ ਕਿਹਾ ਸੀ ਕਿ ਉਹ ਚਾਈਲਡ ਬਰਥ ਨੂੰ ਲੈ ਕੇ ਨਰਵਸ ਹੈ। ਸੇਰੇਨਾ ਦੀ ਭੈਣ ਵੀਨਸ ਵਿਲੀਅਮਸ ਨੇ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਸੀ ਕਿ ਸੇਰੇਨਾ ਨੂੰ ਬੇਟੀ ਹੋਣ ਵਾਲੀ ਹੈ।


Related News