ਸੇਰੇਨਾ ਵਿਲੀਅਮਸ ਨੇ ਦਿੱਤੇ ਸੰਨਿਆਸ ਲੈਣ ਦੇ ਸੰਕੇਤ

Wednesday, Aug 10, 2022 - 11:25 AM (IST)

ਸੇਰੇਨਾ ਵਿਲੀਅਮਸ ਨੇ ਦਿੱਤੇ ਸੰਨਿਆਸ ਲੈਣ ਦੇ ਸੰਕੇਤ

ਨਿਊਯਾਰਕ- 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸੇਰੇਨਾ ਵਿਲੀਅਮਸ ਟੈਨਿਸ ਤੋਂ ਜਲਦ ਹੀ ਸੰਨਿਆਸ ਲਵੇਗੀ। ਇਸ ਦਿੱਗਜ ਖਿਡਾਰੀ ਨੇ ਮੰਗਲਵਾਰ ਨੂੰ ਇੰਟਰਨੈੱਟ ਮੀਡੀਆ ’ਤੇ ਇਸ ਦੀ ਜਾਣਕਾਰੀ ਦਿੱਤੀ। ਵਿਲੀਅਮਜ਼ ਨੇ ਦੱਸਿਆ ਕਿ ਉਹ ਸਾਲ ਦੇ ਆਖ਼ਰੀ ਗਰੈਂਡ ਸਲੈਮ ਟੂਰਨਾਮੈਂਟ ਯੂਐੱਸ ਓਪਨ ਤੋਂ ਬਾਅਦ ਟੈਨਿਸ ਨੂੰ ਅਲਵਿਦਾ ਕਹਿਣ ਬਾਰੇ ਸੋਚ ਰਹੀ ਹੈ। 

ਇਹ ਵੀ ਪੜ੍ਹੋ : ਕੋਹਲੀ ਨੇ ਰਾਸ਼ਟਰਮੰਡਲ ਖੇਡਾਂ 2022 ਦੇ ਐਥਲੀਟਾਂ ਨੂੰ ਦਿੱਤੀ ਵਧਾਈ, ਕਿਹਾ- 'ਸਾਨੂੰ ਤੁਹਾਡੇ 'ਤੇ ਮਾਣ ਹੈ'

ਸੇਰੇਨਾ ਫ਼ਿਲਹਾਲ ਨੈਸ਼ਨਲ ਬੈਂਕ ਓਪਨ ਟੈਨਿਸ ਟੂਰਨਾਮੈਂਟ ’ਚ ਹਿੱਸਾ ਲੈ ਰਹੀ ਹੈ। ਜਿਸ ਵਿਚ ਉਸ ਨੇ ਫਰੈਂਚ ਓਪਨ 2021 ਤੋਂ ਬਾਅਦ ਆਪਣੀ ਪਹਿਲੀ ਜਿੱਤ ਦਰਜ ਕੀਤੀ। ਸੇਰੇਨਾ ਨੇ ਟੂਰਨਾਮੈਂਟ ਦੇ ਪਹਿਲੇ ਗੇੜ ਵਿਚ ਨੂਰੀਆ ਪਾਰੀਜਾਸ ਡਿਆਜ ਨੂੰ 6-3, 6-4 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। 40 ਸਾਲਾ ਸੇਰੇਨਾ ਦਾ ਇਹ ਸੈਸ਼ਨ ਦਾ ਸਿਰਫ਼ ਦੂਜਾ ਟੂਰਨਾਮੈਂਟ ਹੈ। ਉਨ੍ਹਾਂ ਨੇ ਇਕ ਮਹੀਨੇ ਪਹਿਲਾਂ ਹੀ ਵਿੰਬਲਡਨ ਵਿਚ ਵਾਪਸੀ ਕੀਤੀ ਸੀ ਪਰ ਪਹਿਲੇ ਗੇੜ ’ਚ ਹੀ ਹਾਰ ਕੇ ਬਾਹਰ ਹੋ ਗਈ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News