ਸੇਰੇਨਾ ਦੀਆਂ ਨਿਗਾਹਾਂ ਰਿਕਾਰਡ 24ਵੇਂ ਗ੍ਰੈਂਡਸਲੈਮ ''ਤੇ, ਓਸਾਕਾ, ਹਾਲੇਪ ਵੀ ਖਿਤਾਬੀ ਦੌੜ ''ਚ

08/24/2019 3:06:24 PM

ਨਿਊਯਾਰਕ— ਅਮਰੀਕਾ ਦੀ 37 ਸਾਲ ਦੀ ਖਿਡਾਰਨ ਸੇਰੇਨਾ ਵਿਲੀਅਮਸ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਅਮਰੀਕੀ ਓਪਨ 'ਚ ਟੈਨਿਸ ਇਤਿਹਾਸ ਰਚਣ ਦੀ ਕੋਸ਼ਿਸ਼ ਕਰੇਗੀ ਪਰ ਕਈ ਗ੍ਰੈਂਡਸਲੈਮ ਜੇਤੂ ਅਤੇ ਉੱਚੀ ਰੈਂਕਿੰਗ ਦੀਆਂ ਮੁਕਾਬਲੇਬਾਜ਼ ਵੀ ਖਿਤਾਬ ਦੀ ਦੌੜ 'ਚ ਹੋਣਗੀਆਂ। ਸੇਰੇਨਾ ਫਲਸ਼ਿੰਗ ਮਿਡੋਜ਼ 'ਚ ਪਹਿਲੇ ਦੌਰ 'ਚ ਰੂਸ ਦੀ ਮਾਰੀਆ ਸ਼ਾਰਾਪੋਵਾ ਨਾਲ ਭਿੜੇਗੀ। ਉਨ੍ਹਾਂ ਨੂੰ ਪਿਛਲੇ ਸਾਲ ਦੇ ਅਮਰੀਕੀ ਓਪਨ ਫਾਈਨਲ 'ਚ ਨਾਓਮੀ ਓਸਾਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਚੋਟੀ ਦਾ ਦਰਜਾ ਪ੍ਰਾਪਤ ਸਾਬਕਾ ਚੈਂਪੀਅਨ ਓਸਾਕਾ ਨੇ ਕਿਹਾ, ''ਯਕੀਨੀ ਤੌਰ 'ਤੇ ਮੈਂ ਇਸ ਮੁਕਾਬਲੇ ਨੂੰ ਦੇਖਾਂਗੀ। ਨਿਊਯਾਰਕ 'ਚ ਹਰ ਕੋਈ ਇਸ ਮੈਚ ਨੂੰ ਦੇਖਣਾ ਚਾਹੇਗਾ।''
PunjabKesari
ਸੇਰੇਨਾ ਆਪਣਾ 24ਵਾਂ ਗ੍ਰੈਂਡਸਲੈਮ ਸਿੰਗਲ ਖਿਤਾਬ ਜਿੱਤਣਾ ਚਾਹੇਗੀ ਤਾਂ ਜੋ ਉਹ ਮਾਰਗ੍ਰੇਟ ਕੋਰਟ ਦੇ ਆਲਟਾਈਮ ਰਿਕਾਰਡ ਦੀ ਬਰਾਬਰੀ ਕਰ ਸਕੇ। ਸੇਰੇਨਾ ਨੇ 2017 ਆਸਟਰੇਲੀਅਨ ਓਪਨ ਦੇ ਬਾਅਦ ਤੋਂ ਕੋਈ ਗ੍ਰੈਂਡਸਲੈਮ ਨਹੀਂ ਜਿੱਤਿਆ ਹੈ। ਉਹ ਪਿਛਲੇ ਸਾਲ ਅਮਰੀਕੀ ਓਪਨ 'ਚ ਓਸਾਕਾ ਤੋਂ ਹਾਰੀ ਅਤੇ ਪਿਛਲੇ ਦੋ ਵਿੰਬਲਡਨ ਫਾਈਨਲ 'ਚ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਜਿਸ 'ਚ ਪਿਛਲੇ ਮਹੀਨੇ ਉਹ ਰੋਮਾਨੀਆ ਦੀ ਸਿਮੋਨਾ ਹਾਲੇਪ ਤੋਂ ਵੀ ਹਾਰੀ ਸੀ। ਬਾਰਟੀ, ਓਸਾਕਾ, ਹਾਲੇਪ ਅਤੇ ਚੈੱਕ ਗਣਰਾਜ ਦੀ ਤੀਜਾ ਦਰਜਾ ਪ੍ਰਾਪਤ ਕੈਰੋਲਿਨਾ ਪਲਿਸਕੋਵਾ ਵੀ ਆਪਣਾ ਪਹਿਲਾ ਗ੍ਰੈਂਡਸਲੈਮ ਹਾਸਲ ਕਰਨਾ ਚਾਹੁਣਗੀਆਂ।

PunjabKesari


Tarsem Singh

Content Editor

Related News