ਸਖਤ ਮੁਕਾਬਲੇ ''ਚ ਜਿੱਤ ਦੇ ਨਾਲ ਸੇਰੇਨਾ ਫਾਈਨਲ ''ਚ
Sunday, Aug 11, 2019 - 03:13 PM (IST)

ਟੋਰੰਟੋ— ਸੇਰੇਨਾ ਵਿਲੀਅਮਸ ਨੇ ਪਹਿਲਾ ਸੈਟ ਗੁਆਉਣ ਦੇ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਸ਼ਨੀਵਾਰ ਨੂੰ ਚੈੱਕ ਗਣਰਾਜ ਦੀ ਕਵਾਲੀਫਾਇਰ ਮੇਰੀ ਬੋਜਕੋਵਾ ਨੂੰ ਤਿੰਨ ਸੈੱਟ 'ਚ ਹਰਾ ਕੇ ਡਬਲਿਊ.ਟੀ.ਏ. ਟੋਰੰਟੋ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾਈ। ਤਿੰਨ ਵਾਰ ਦੀ ਜੇਤੂ ਅਤੇ ਅੱਠਵਾਂ ਦਰਜਾ ਪ੍ਰਾਪਤ ਸੇਰਨਾ ਨੇ ਬੋਜਕੋਵਾ ਨੂੰ ਸੈਮੀਫਾਈਨਲ 'ਚ 1-6, 6-3, 6-3 ਨਾਲ ਹਰਾਇਆ।
ਐਤਵਾਰ ਨੂੰ ਹੋਣ ਵਾਲੇ ਫਾਈਨਲ 'ਚ ਸੇਰੇਨਾ ਦਾ ਸਾਹਮਣਾ ਸਥਾਨਕ ਦਾਅਵੇਦਾਰ ਬਿਨਾਕਾ ਐਂਡ੍ਰੀਸਕਿਊ ਨਾਲ ਹੋਵੇਗਾ। ਆਸਟਰੇਲੀਆ ਓਪਨ 2017 ਦੇ ਨਾਲ ਆਪਣਾ 23ਵਾਂ ਗ੍ਰੈਂਡਸਲੈਮ ਜਿੱਤਣ ਦੇ ਬਾਅਦ ਸੇਰੇਨਾ ਨੂੰ ਆਪਣੇ ਪਹਿਲੇ ਖਿਤਾਬ ਦਾ ਇੰਤਜ਼ਾਰ ਹੈ। ਉਹ ਇਕ ਸਤੰਬਰ 2017 ਨੂੰ ਆਪਣੀ ਧੀਆ ਓਲੰਪੀਆ ਦੇ ਜਨਮ ਦੇ ਬਾਅਦ ਤੋਂ ਕੋਈ ਖਿਤਾਬ ਨਹੀਂ ਜਿੱਤ ਸਕੀ ਹੈ। ਇਸ ਵਿਚਾਲੇ 19 ਸਾਲ ਦੀ ਬਿਨਾਕਾ 50 ਸਾਲ 'ਚ ਇਸ ਟੂਰਨਾਮੈਂਟ ਨੂੰ ਜਿੱਤਣ ਵਾਲੀ ਕੈਨੇਡਾ ਦੀ ਪਹਿਲੀ ਖਿਡਾਰਨ ਬਣਨ ਦੇ ਇਰਾਦੇ ਨਾਲ ਉਤਰੇਗੀ।