ਸੇਰੇਨਾ ਨੇ ਸਟੀਫਨਸ ਤੇ ਕੀਸ ਦੀ ਕੀਤੀ ਤਾਰੀਫ

Sunday, Sep 10, 2017 - 04:17 AM (IST)

ਸੇਰੇਨਾ ਨੇ ਸਟੀਫਨਸ ਤੇ ਕੀਸ ਦੀ ਕੀਤੀ ਤਾਰੀਫ

ਨਿਊਯਾਰਕ— ਪਿਛਲੇ ਹਫਤੇ ਮਾਂ ਬਣੀ ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਅਤੇ 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸੇਰੇਨਾ ਵਿਲੀਅਮਸ ਨੇ ਅਮਰੀਕੀ ਓਪਨ ਦੇ ਫਾਈਨਲ 'ਚ ਪਹੁੰਚਣ ਵਾਲੀ ਸਲੋਏਨ ਸਟੀਫਨਸ ਅਤੇ ਮੈਡੀਸਨ ਕੀਸ ਦੀ ਤਾਰੀਫ ਕੀਤੀ ਹੈ। ਸੇਰੇਨਾ ਨੇ ਸਟੀਫਨਸ ਅਤੇ ਕੀਸ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ ਕਿ ਸਟੀਫਨਸ ਅਤੇ ਕੀਸ ਦੇ ਅਮਰੀਕੀ ਓਪਨ ਦੇ ਫਾਈਨਲ 'ਚ ਪਹੁੰਚਣ ਨਾਲ ਮੈਂ ਇੰਨੀ ਖੁਸ਼ ਹਾਂ, ਜਿਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਤੁਹਾਡੇ ਵਰਗੀਆਂ ਕਮਾਲ ਦੀਆਂ ਮਹਿਲਾਵਾਂ ਸ਼ਾਨਦਾਰ ਖੇਡ ਦੇ ਦਮ 'ਤੇ ਇਸ 'ਚ ਬਦਲਾਅ ਲਿਆ ਰਹੀਆਂ ਹਨ।


Related News