ਸੇਰੇਨਾ ਇਕ ਵਾਰ ਫਿਰ ਬਣੀ ਬੈਸਟ ਪੇਡ ਵੁਮੈਨਸ ਐਥਲੀਟ

Thursday, Aug 23, 2018 - 01:28 AM (IST)

ਜਲੰਧਰ— ਬੇਟੀ ਨੂੰ ਜਨਮ ਦੇਣ ਤੋਂ ਬਾਅਦ ਕੋਰਟ 'ਤੇ ਵਾਪਸ ਆਈ ਅਮਰੀਕਾ ਦੀ ਸਟਾਰ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ ਦੀ ਕਮੀ ਘੱਟ ਨਹੀਂ ਹੋਈ ਹੈ। ਹੁਣ ਉਹ ਬੈਸਟ ਪੇਡ ਵੁਮੈਨਸ ਐਥਲੀਟ ਦੀ ਲਿਸਟ 'ਚ ਟਾਪ 'ਤੇ ਬਣੀ ਹੋਈ ਹੈ। ਸੇਰੇਨਾ ਨੇ ਇਸ ਦੌਰਾਨ ਰਿਕਾਰਡ 18.1 ਮਿਲੀਅਨ ਦੀ ਕਮਾਈ ਕੀਤੀ ਹੈ। ਉਸ ਨੇ ਟੈਨਿਸ ਸਟਾਰ ਕੈਰੋਲਿਨ ਵੋਜ਼ਿਆਕੀ (13 ਮਿਲੀਅਨ) ਨੂੰ ਪਿੱਛੇ ਛੱਡ ਦਿੱਤਾ। ਇਸ ਲਿਸਟ 'ਚ ਭਾਰਤ ਦੀ ਪੀ. ਵੀ. ਸਿੰਧੂ ਵੀ ਸ਼ਾਮਲ ਹੈ। ਉਸ ਨੇ ਪਿਛਲੇ ਸਮੇਂ 'ਚ ਕਰੀਬ 8.5 ਮਿਲੀਅਨ ਡਾਲਰ ਕਮਾਏ। ਖਾਸ ਗੱਲ ਇਹ ਹੈ ਕਿ ਟਾਪ 10 ਲਿਸਟ 'ਚ 8 ਐਥਲੀਟ ਟੈਨਿਸ ਨਾਲ ਜੁੜੀ ਹੋਈ ਹੈ।
ਸੇਰੇਨਾ ਵਿਲੀਅਮਸ (ਟੈਨਿਸ) 18.1 ਮਿਲੀਅਨ ਡਾਲਰ
ਕੈਰੋਲਿਨ ਵੋਜ੍ਰਿਆਕੀ (ਟੈਨਿਸ) 13 ਮਿਲੀਅਨ ਡਾਲਰ
ਸਲੋਨੇ ਸਟੈਫੰਸ (ਟੈਨਿਸ) 11.2 ਮਿਲੀਅਨ ਡਾਲਰ
ਗੈਬਰਿਨਾ ਮੁਰਗੂਜਾ (ਟੈਨਿਸ) 11 ਮਿਲੀਅਨ ਡਾਲਰ
ਮਾਰੀਆ ਸ਼ਾਰਾਪੋਵਾ (ਟੈਨਿਸ) 10.5 ਮਿਲੀਅਨ ਡਾਲਰ
ਵੀਨਸ ਵਿਲੀਅਮਸ (ਟੈਨਿਸ) 10.2 ਮਿਲੀਅਨ ਡਾਲਰ
ਪੀ. ਵੀ. ਸਿੰਧੂ  (ਬੈਡਮਿੰਟਨ) 8.5 ਮਿਲੀਅਨ ਡਾਲਰ
ਸਿਮੋਨਾ ਹਾਲੇਪ (ਟੈਨਿਸ) 7.7 ਮਿਲੀਅਨ ਡਾਲਰ
ਡੈਨਿਕਾ ਪੈਟ੍ਰਿਕ (ਰੇਸ ਕਾਰ ਡਰਾਈਵਿੰਗ) 7.5 ਮਿਲੀਅਨ ਡਾਲਰ
ਐਜਿਲੀਕਾ ਕਰਬਰ (ਟੈਨਿਸ) 7 ਮਿਲੀਅਨ ਡਾਲਰ


Related News