ਸੇਰੇਨਾ ਸਿਨਸਿਨਾਟੀ ਮਾਸਟਰਸ ''ਚੋਂ ਹਟੀ
Wednesday, Aug 14, 2019 - 11:35 PM (IST)

ਵਾਸ਼ਿੰਗਟਨ— 23 ਵਾਰ ਦੀ ਗ੍ਰੈਂਡ ਸਲੈਮ ਜੇਤੂ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੇ ਸਾਲ ਦੇ ਚੌਥੇ ਗ੍ਰੈਂਡ ਸਲੈਮ ਯੂ. ਐੱਸ. ਓਪਨ ਦੇ ਅਭਿਆਸ ਟੂਰਨਾਮੈਂਟ ਸਿਨਸਿਨਾਟੀ ਮਾਸਟਰਸ 'ਚੋਂ ਪਿੱਠ ਵਿਚ ਸੱਟ ਕਾਰਣ ਆਪਣਾ ਨਾਂ ਵਾਪਸ ਲੈ ਲਿਆ ਹੈ। ਸੇਰੇਨਾ ਦਾ ਸਿਨਸਿਨਾਟੀ ਮਾਸਟਰਸ ਵਿਚ ਪਹਿਲਾ ਮੁਕਾਬਲਾ ਜ਼ਰੀਨਾ ਡਿਆਸ ਨਾਲ ਹੋਣਾ ਸੀ ਪਰ ਮੈਚ ਦੇ ਆਖਰੀ ਸਮੇਂ ਵਿਚ ਉਹ ਟੂਰਨਾਮੈਂਟ 'ਚੋਂ ਹਟ ਗਈ।
ਹਾਲ ਹੀ 'ਚ ਹੋਏ ਰੋਜਰਸ ਕੱਪ ਦੇ ਫਾਈਨਲ 'ਚ ਸੇਰੇਨਾ ਦਾ ਮੁਕਾਬਲਾ ਕੈਨੇਡਾ ਦੀ ਖਿਡਾਰਨ ਬਿਆਂਕਾ ਆਂਦ੍ਰੇਸਕਿਊ ਦੇ ਨਾਲ ਸੀ ਤੇ ਪਹਿਲਾਂ ਸੈੱਟ 'ਚ 1-3 ਨਾਲ ਪਿਛੜਣ ਤੋਂ ਬਾਅਦ ਉਨ੍ਹਾਂ ਨੇ ਮੈਚ ਛੱਡ ਦਿੱਤਾ ਸੀ।