ਟੈਨਿਸ ਕੋਰਟ ਤੋਂ ਫੈਸ਼ਨ ਰੈਂਪ ਪਹੁੰਚੀ ਸੇਰੇਨਾ
Wednesday, Sep 11, 2019 - 11:20 AM (IST)

ਨਿਊਯਾਰਕ : ਅਮਰੀਕੀ ਓਪਨ ਫਾਈਨਲ ਹਾਰਨ ਦੇ ਤਿਨ ਬਾਅਦ ਹੀ ਧਾਕੜ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ ਆਪਣੇ ਫੈਸ਼ਨ ਲੇਬਲ 'ਐੱਸ ਬਾਏ ਸੇਰੇਨਾਵ ਵਿਲੀਅਮਸ' ਦੇ ਤਾਜ਼ਾ ਕਲੈਕਸ਼ਨ ਦੀ ਨੁਮਾਈਸ਼ ਲਈ ਫੈਸ਼ਨ ਸ਼ੋਅ ਵਿਚ ਰੈਂਪਵਾਕ ਕਰਦੀ ਦਿਸੀ। ਉਸਦੇ ਨਾਲ 2 ਸਾਲ ਦੀ ਬੇਟੀ ਵੀ ਗੋਦ ਵਿਚ ਸੀ। ਇਹ ਫੈਸ਼ਨ ਸ਼ੋਅ ਦੇਖਣ ਕਿਮ ਕਾਰਦਾਸ਼ਿਆਂ, ਟੀ. ਵੀ. ਹੋਸਟ ਗੇਲ ਕਿੰਗ ਅਤੇ ਵਾਗ ਮੈਗਜ਼ੀਨ ਦੀ ਸੰਪਾਦਕ ਅੰਨਾ ਵਿੰਤੂਰ ਮੌਜੂਦ ਸੀ।