ਸੇਰੇਨਾ ਅਤੇ ਵੋਜ਼ਨਿਆਕੀ ਨੇ ਪਹਿਲਾ ਡਬਲਜ਼ ਮੈਚ ਜਿੱਤਿਆ

01/06/2020 5:26:09 PM

ਬ੍ਰਿਸਬੇਨ : ਉਹ ਬਹੁਤ ਚੰਗੀਆਂ ਸਹੇਲੀਆਂ ਹਨ, ਸਿੰਗਲਜ਼ ਵਿਚ ਵਰਲਡ ਦੀ ਸਾਬਕਾ ਨੰਬਰ ਇਕ ਖਿਡਾਰਨਾਂ ਰਹੀਆਂ ਅਤੇ ਸੋਮਵਾਰ ਨੂੰ ਉਹ ਡਬਲਜ਼ ਜੋੜੀਦਾਰ ਵੀ ਬਣ ਗਈਆਂ। ਅਸੀਂ ਗੱਲ ਰਹੇ ਹਾਂ ਸੇਰੇਨਾ ਵਿਲੀਅਮਜ਼ ਅਤੇ ਕੈਰੋਲਿਨ ਵੋਜ਼ਨਿਆਕੀ ਦੀ ਜਿਨ੍ਹਾਂ ਨੇ ਆਕਲੈਂਡ ਵਿਚ ਏ. ਐੱਸ. ਬੀ. ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਜਿੱਤ ਦਰਜ ਕੀਤੀ। ਸੇਰੇਨਾ ਅਤੇ ਵੋਜ਼ਨਿਆਕੀ ਨੇ ਜਾਪਾਨ ਦੀ ਨਾਓ ਹਿਬਿਨੋ ਅਤੇ ਮਿਕੋਤੋ ਨਿਨੋਮੀਆ ਨੂੰ 6-2, 6-4 ਨਾਲ ਹਰਾਇਆ। ਇਹ ਮੈਚ ਇਤਿਹਾਸਕ ਅਤੇ ਮਾਰਮਿਕ ਸੀ। ਇਨ੍ਹਾਂ ਦੋਵਾਂ ਨੇ ਮਿਲ ਕੇ 24 ਗ੍ਰੈਂਡਸਲੈਮ ਅਤੇ 102 ਡਬਲਿਊ. ਟੀ. ਏ. ਸਿੰਗਲਜ਼ ਖਿਤਾਬ ਜਿੱਤੇ ਹਨ। ਸੇਰੇਨਾ ਨੇ ਇਸ ਤੋਂ ਇਲਾਵਾ 23 ਡਬਲਜ਼ ਖਿਤਾਬ ਵੀ ਹਾਸਲ ਕੀਤੇ ਹਨ ਜਿਨ੍ਹਾਂ ਵਿਚ 13 ਗ੍ਰੈਂਡਸਲੈਮ ਖਿਤਾਬ ਸ਼ਾਮਲ ਹਨ।

PunjabKesari

ਇਸ ਤੋਂ ਇਲਾਵਾ ਵਿਲੀਅਮਜ਼ ਨੇ ਆਪਣੀ ਵੱਡੀ ਭੈਣ ਵੀਨਸ ਨਾਲ ਮਿਲ ਕੇ 3 ਓਲੰਪਿਕ ਖਿਤਾਬ ਵੀ ਜਿੱਤੇ ਹਨ। ਸੇਰੇਨਾ ਨੇ 2015 ਤੋਂ ਬਾਅਦ ਵੀਨਸ ਤੋਂ ਇਲਾਵਾ ਕਿਸੇ ਹੋਰ ਦੇ ਨਾਲ ਡਬਲਜ਼ ਨਹੀਂ ਖੇਡਿਆ ਸੀ ਅਤੇ ਡਬਲਿਊ ਟੀ. ਏ. ਟੂਰਨਾਮੈਂਟ ਵਿਚ ਤਾਂ ਉਹ 2002 ਤੋਂ ਬਾਅਦ ਪਹਿਲੀ ਵਾਰ ਵੀਨਸ ਨੂੰ ਛੱਡ ਕਿਸੇ ਹੋਰ ਖਿਡਾਰਨ ਨਾਲ ਡਬਲਜ਼ ਖੇਡਣ ਲਈ ਉਤਰੀ ਸੀ। ਵੋਜ਼ਨਿਆਕੀ ਨੇ ਪਿਛਲੇ 3 ਸਾਲਾਂ ਤੋਂ ਡਬਲਜ਼ ਮੈਚ ਨਹੀਂ ਖੇਡਿਆ ਸੀ ਪਰ ਇਨ੍ਹਾਂ ਦੋਵਾਂ ਦੀ ਦਿਲੋਂ ਇੱਛਾ ਸੀ ਕਿ ਉਹ ਡਬਲਜ਼ ਵਿਚ ਜੋੜੀ ਬਣਾਉਣ ਅਤੇ ਸੋਮਵਾਰ ਨੂੰ ਉਨ੍ਹਾਂ ਦੀ ਇਹ ਇੱਛਾ ਪੂਰੀ ਹੋ ਗਈ।


Related News