ਸੇਰੇਨਾ ਨੇ ਫਿਰ ਦਿਖਾਇਆ ਕੋਰਟ ''ਤੇ ਆਪਣਾ ਸਟਾਈਲ

Tuesday, May 28, 2019 - 04:14 PM (IST)

ਸੇਰੇਨਾ ਨੇ ਫਿਰ ਦਿਖਾਇਆ ਕੋਰਟ ''ਤੇ ਆਪਣਾ ਸਟਾਈਲ

ਪੈਰਿਸ : ਸਾਬਕਾ ਨੰਬਰ ਇਕ ਟੈਨਿਸ ਖਿਡਾਰਨ ਅਮਰੀਕਾ ਦੀ ਸੇਰੇਨਾ ਵਿਲੀਅਮਸ ਗ੍ਰੈਂਡ ਸਲੈਮ ਵਿਚ ਆਪਣੇ ਸਟਾਈਲ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ ਅਤੇ ਇਸ ਵਾਰ ਫ੍ਰੈਂਚ ਓਪਨ ਵਿਚ ਫਸਦੀ ਕਾਲੇ ਰੰਗ ਦੀ ਸਟਾਈਲਿਸ਼ ਡ੍ਰੈਸ ਨੇ ਉਸ ਨੂੰ ਫਿ ਸੁਰਖੀਆਂ ਵਿਚ ਲਿਆ ਦਿੱਤਾ ਹੈ। ਸੇਰੇਨਾ ਦੀ ਇਹ ਡ੍ਰੈਸ ਇਸ ਲਈ ਜ਼ਿਆਦਾ ਖਾਸ ਸੀ ਕਿਉਂਕਿ ਇਸ 'ਤੇ ਲਿਖੇ ਸ਼ਬਦ ਇਕ ਤਰ੍ਹਾਂ ਨਾਲ ਉਸ ਵੱਲੋਂ ਦੁਨੀਆ ਦੇ ਸੰਦੇਸ਼ ਵਰਗੇ ਸੀ।

PunjabKesari

23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਕੋਰਟ 'ਤੇ ਕਾਲੇ ਰੰਗ ਦੀ ਸਿਲਵਰ ਲਾਈਨਾਂ ਵਾਲੀ ਚਮਕੀਲੀ ਜੈਬਰਾ ਪ੍ਰਿੰਟ ਡ੍ਰੈਸ ਪਾ ਕੇ ਉੱਤਰੀ ਜਿਸ 'ਤੇ ਲਿਖਿਆ ਸੀ 'ਮਦਰ, ਕਵੀਂਸ, ਗਾਡੇਸ। ਦਿਲਚਸਪ ਗੱਲ ਹੈ ਕਿ ਇਹ ਸ਼ਬਦ ਫ੍ਰੈਂਚ ਵਿਚ ਲਿਖੇ ਹੋਏ ਸੀ। ਅਮਰੀਕੀ ਸਟਾਰ ਦੇ ਪ੍ਰਸ਼ੰਸਕਾਂ  ਨੂੰ ਉਸਦੀ ਡ੍ਰੈਸ ਕਾਫੀ ਪਸੰਦ ਆ ਰਹੀ ਹੈ। ਪਿਛਲੇ ਸਾਲ ਸੇਰੇਨਾ ਰੋਲਾਂ ਗੈਰੋ ਵਿਚ ਕਾਲੇ ਰੰਗ ਦੀ ਡ੍ਰੈਸ ਪਾ ਕੇ ਉੱਤਰੀ ਸੀ ਜਦਕਿ ਖਿਡਾਰੀਆਂ ਲਈ ਤਦ ਇਸ ਰੰਗ ਦੀ ਡ੍ਰੈਸ 'ਤੇ ਪਾਬੰਦੀ ਸੀ। ਸੇਰੇਨਾ ਨੇ ਮਹਿਲਾ ਸਿੰਗਲਜ਼ ਵਿਚ ਰੂਸ ਦੀ ਵਿਤਾਲਿਆ ਨੂੰ 3 ਸੈਟਾਂ ਦੇ ਮੁਕਾਬਲੇ ਵਿਚ 2-6, 6-1, 6-0 ਨਾਲ ਹਰਾ ਕੇ ਦੂਜੇ ਰਾਊਂਡ ਵਿਚ ਪ੍ਰਵੇਸ਼ ਕਰ ਲਿਆ ਹੈ। ਸੇਰੇਨਾ ਨੇ ਕਿਹਾ ਕਿ ਮੈਨੂੰ ਹਿ ਡ੍ਰੈਸ ਬਹੁਤ ਪਸੰਦ ਹੈ। ਇਸ ਡ੍ਰੈਸ 'ਤੇ ਬਹੁਤ ਕੁਝ ਲਿਖਿਆ ਹੈ ਜੋ ਇਹ ਦਸਦਾ ਹੈ ਕਿ ਸੇਰੇਨਾ ਕਿਵੇਂ ਬਣੀ। ਸੇਰੇਨਾ ਇਸ ਸਾਲ ਫ੍ਰੈਂਚ ਓਪਨ ਵਿਚ ਕਰੀਅਰ ਦੇ 24ਵੇਂ ਗ੍ਰੈਂਡਸਲੈਮ ਲਈ ਉੱਤਰੀ ਹੈ ਜਿਸ ਨੂੰ ਹਾਸਲ ਕਰਨ ਤੋਂ ਬਾਅਧ ਉਹ ਮਾਗ੍ਰੇਟ ਕੋਰਟ ਦੇ 24ਵੇਂ ਗ੍ਰੈਂਡਸਲੈਮ ਦੀ ਬਰਾਬਰੀ ਕਰ ਲਵੇਗੀ।


Related News