ਭਾਰਤ ਤੋਂ ਖੋਹ ਕੇ ਸਰਬੀਆ ਨੂੰ ਦਿੱਤੀ ਗਈ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ, ਜੁਰਮਾਨਾ ਵੀ ਲਗਾਇਆ

Wednesday, Apr 29, 2020 - 03:33 PM (IST)

ਭਾਰਤ ਤੋਂ ਖੋਹ ਕੇ ਸਰਬੀਆ ਨੂੰ ਦਿੱਤੀ ਗਈ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ, ਜੁਰਮਾਨਾ ਵੀ ਲਗਾਇਆ

ਸਪੋਰਟਸ ਡੈਸਕ : ਕੋਰੋਨਾ ਦੇ ਖੌਫ ਵਿਚਾਲੇ ਮੰਗਲਵਾਰ ਨੂੰ ਭਾਰਤੀ ਮੁੱਕੇਬਾਜ਼ੀ ਦੇ ਲਈ ਬੁਰੀ ਖਬਰ ਆਈ। 2021 ਵਿਚ ਹੋਣ ਵਾਲੀ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਹੁਣ ਹਿੰਦੁਸਤਾਨ ਦੀ ਜਗ੍ਹਾ ਸਰਬੀਆ ਵਿਚ ਹੋਵੇਗਾ, ਕਿਉਂਕਿ ਭਾਰਤੀ ਫੈਡਰੇਸ਼ਨ ਮੇਜ਼ਬਾਨੀ ਰਾਸ਼ੀ ਦੇਣ 'ਚ ਅਸਫਲ ਰਿਹਾ, ਜਿਸ ਤੋਂ ਬਾਅਦ ਕੌਮਾਂਤਰੀ ਮੁੱਕੇਬਾਜ਼ੀ ਮਹਾਸੰਘ ਨੂੰ 2017 ਵਿਚ ਕੀਤਾ ਗਿਆ ਕਰਾਰ ਤੋੜਨਾ ਪਿਆ। 

ਏ. ਆਈ. ਬੀ. ਏ. ਨੇ ਬਿਆਨ 'ਚ ਕਿਹਾ, ''ਭਾਰਤ ਨੂੰ ਹੁਣ ਕਰਾਰ ਰੱਦ ਹੋਣ ਕਾਰਨ 500 ਡਾਲਰ ਦਾ ਜੁਰਮਾਨਾ ਭਰਨਾ ਹੋਵੇਗਾ।'' ਭਾਰਤ ਵਿਚ ਇਹ ਟੂਰਨਾਮੈਂਟ ਪਹਿਲੀ ਵਾਰ ਹੋਣ ਵਾਲਾ ਸੀ। ਹੁਣ ਇਹ ਸਰਬੀਆ ਦੇ ਬੇਲਗ੍ਰਾਦ ਵਿਚ ਹੋਵੇਗਾ। ਏ. ਆਈ. ਬੀ. ਏ. ਦੇ ਅੰਤਰਿਮ ਪ੍ਰਧਾਨ ਮੁਹੰਮਦ ਮੁਸਤਾਹਸੇਨ ਨੇ ਕਿਹਾ ਕਿ ਸਰਬੀਆ ਖਿਡਾਰੀਆਂ, ਕੋਚ, ਅਧਿਕਾਰੀਆਂ ਅਤੇ ਪ੍ਰਸ਼ੰਸਕਾਂ ਦੇ ਲਈ ਹਰ ਤਰ੍ਹਾਂ ਨਾਲ ਬਿਹਤਰੀਨ ਆਯੋਜਨ ਵਿਚ ਸਮਰੱਥ ਹੈ।


author

Ranjit

Content Editor

Related News