ਸੀਨੀਅਰਾਂ ਨੂੰ ਭਾਰਤ ਵਿਰੁੱਧ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ : ਫਿਲੈਂਡਰ

09/29/2019 6:29:40 PM

ਵਿਜਯਨਗਰਮ— ਦੱਖਣੀ ਅਫਰੀਕਾ ਦਾ ਤੇਜ਼ ਗੇਂਦਬਾਜ਼ ਵਰਨੇਨ ਫਿਲੈਂਡਰ ਚਾਹੁੰਦਾ ਹੈ ਕਿ ਸੀਨੀਅਰ ਖਿਡਾਰੀਆਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਤੇ 2 ਅਕਤੂਬਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਟੈਸਟ ਲੜੀ ਵਿਚ ਭਾਰਤ ਦੇ ਮਜ਼ਬੂਤ ਖਿਡਾਰੀਆਂ ਵਿਰੁੱਧ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਭਾਰਤ ਵਿਰੁੱਧ ਸ਼ੁਰੂਆਤੀ ਟੈਸਟ ਨਾਲ ਦੱਖਣੀ ਅਫਰੀਕੀ ਟੀਮ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਮੁਹਿੰਮ ਦੀ ਸ਼ੁਰੂਆਤ ਕਰੇਗੀ ਤੇ ਫਿਲੈਂਡਰ ਨੇ ਕਿਹਾ ਕਿ ਇਹ ਮੁਸ਼ਕਿਲ ਸ਼ੁਰੂਆਤ ਹੋਵੇਗੀ।

PunjabKesari

ਉਸ ਨੇ ਕਿਹਾ, ''ਭਾਰਤ ਵਿਚ ਖੇਡਣਾ ਹਮੇਸ਼ਾ ਚੰਗਾ ਹੁੰਦਾ ਹੈ ਤੇ ਅਫਰੀਕੀ ਟੀਮ ਵੀ ਇਸੇ ਤਰ੍ਹਾਂ ਹੀ ਚਾਹੁੰਦੀ ਹੋਵੇਗੀ। ਵੱਡੇ ਧੁਨੰਤਰਾਂ ਨਾਲ ਉਨ੍ਹਾਂ ਦੀ ਧਰਤੀ 'ਤੇ ਭਿੜਨਾ ਸ਼ਾਨਦਾਰ ਹੋਵੇਗਾ। ਅਸੀਂ ਸਾਰੇ ਇਸ ਚੁਣੌਤੀ ਲਈ ਬਿਲਕੁਲ ਤਿਆਰ ਹਾਂ ਤੇ ਇਸ ਵਿਚ ਕਾਫੀ ਚੁਣੌਤੀਆਂ ਖਿਡਾਰੀਆਂ ਦੇ ਸਾਹਮਣੇ ਹੋਣਗੀਆਂ।'' ਹਾਸ਼ਿਮ ਅਮਲਾ ਤੇ ਡੇਲ ਸਟੇਨ ਵਰਗੇ ਤਜਰਬੇਕਾਰ ਕ੍ਰਿਕਟਰਾਂ ਦੇ ਸੰਨਿਆਸ ਲੈਣ ਤੋਂ ਬਾਅਦ ਦੱਖਣੀ ਅਫਰੀਕਾ ਦੀ ਇਹ ਪਹਿਲੀ ਟੈਸਟ ਲੜੀ ਹੋਵੇਗੀ।

PunjabKesari


Related News