ਸੇਮਵਾਲ ਤੇ ਨਿਰੂਪਮਾ ਨੇ SRAFI ਸਕੁਐਸ਼ ਚੈਂਪੀਅਨਸ਼ਿਪ ’ਚ ਜਿੱਤੇ ਖਿਤਾਬ

Wednesday, Aug 28, 2024 - 12:28 PM (IST)

ਸੇਮਵਾਲ ਤੇ ਨਿਰੂਪਮਾ ਨੇ SRAFI ਸਕੁਐਸ਼ ਚੈਂਪੀਅਨਸ਼ਿਪ ’ਚ ਜਿੱਤੇ ਖਿਤਾਬ

ਮੁੰਬਈ- ਓਮ ਸੇਮਵਾਲ ਅਤੇ ਨਿਰੂਪਮਾ ਦੂਬੇ ਨੇ ਇਥੇ ਗਰਵਾਰੇ ਕਲੱਬ ਹਾਊਸ ਆਲ ਇੰਡੀਆ ਐੱਸ. ਆਰ. ਐੱਫ. ਆਈ. ਸਕੁਐਸ਼ ਚੈਂਪੀਅਨਸ਼ਿਪ ਵਿਚ ਕ੍ਰਮਵਾਰ ਪੁਰਸ਼ ਅਤੇ ਮਹਿਲਾ ਓਪਨ ਖਿਤਾਬ ਜਿੱਤ ਲਏ। ਮੁੰਬਈ ਦੇ ਸੇਮਵਾਲ ਨੇ ਪੁਰਸ਼ਾਂ ਦੇ ਫਾਈਨਲ ’ਚ ਆਪਣੇ ਸ਼੍ਰੀਲੰਕਾਈ ਵਿਰੋਧੀ ਅਤੇ ਦੂਜਾ ਦਰਜਾ ਪ੍ਰਾਪਤ ਸ਼ਮੀਲ ਵਕੀਲ ਨੂੰ 11-4, 4-11, 6-11, 13-11, 11-4 ਨਾਲ ਹਰਾ ਕੇ ਸ਼ਰਦ ਪਵਾਰ ਟਰਾਫੀ ਜਿੱਤੀ। ਮਹਿਲਾ ਫਾਈਨਲ ’ਚ ਨਿਰੂਪਮਾ ਨੇ ਹਮਵਤਨ ਤਨਿਸ਼ਕਾ ਜੈਨ ਨੂੰ 11-6, 12-10, 3-11, 11-9 ਨਾਲ ਹਰਾਇਆ। ਇਹ ਮੁਕਾਬਲਾ ਭਾਰਤੀ ਸਕੁਐਸ਼ ਫੈੱਡਰੇਸ਼ਨ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਸੀ।


author

Aarti dhillon

Content Editor

Related News