ਭਾਰਤੀ ਕ੍ਰਿਕਟਰ 'ਤੇ ਛੇੜਛਾੜ ਦੇ ਇਲਜ਼ਾਮ, ਸਪਨਾ ਗਿੱਲ ਨੇ FIR ਦਰਜ ਕਰਨ ਦੀ ਕੀਤੀ ਮੰਗ

02/21/2023 12:13:58 PM

ਮੁੰਬਈ (ਭਾਸ਼ਾ)- ਸੋਸ਼ਲ ਮੀਡੀਆ ‘ਇੰਫਲੂਐਂਸਰ’ ਸਪਨਾ ਗਿੱਲ ਨੇ ਕਥਿਤ ਛੇੜਛਾੜ ਲਈ ਭਾਰਤੀ ਕ੍ਰਿਕਟਰ ਪ੍ਰਿਥਵੀ ਸ਼ਾਅ ਅਤੇ ਹੋਰਨਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦੀ ਮੰਗ ਕਰਦੇ ਹੋਏ ਮੁੰਬਈ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਪਿਛਲੇ ਹਫ਼ਤੇ ਇਕ ਉਪਨਗਰੀ ਹੋਟਲ ਵਿੱਚ ਸੈਲਫੀ ਲੈਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਸ਼ਾਅ 'ਤੇ ਹਮਲੇ ਦੇ ਸਬੰਧ ਵਿੱਚ ਗਿੱਲ ਅਤੇ ਕੁਝ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੋਮਵਾਰ ਨੂੰ ਇਕ ਮੈਜਿਸਟ੍ਰੇਟ ਅਦਾਲਤ ਨੇ ਗਿੱਲ ਨੂੰ ਜ਼ਮਾਨਤ ਦੇ ਦਿੱਤੀ।

ਇਹ ਵੀ ਪੜ੍ਹੋ:OMG ! ਰਾਤੋ-ਰਾਤ ਸੁੱਤੇ ਹੋਏ ਗਾਇਬ ਹੋ ਗਈ ਮੁੰਡੇ ਦੀ ਅੱਖ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

ਅੰਧੇਰੀ ਦੇ ਏਅਰਪੋਰਟ ਥਾਣੇ 'ਚ ਸੋਮਵਾਰ ਨੂੰ ਗਿੱਲ ਨੇ ਵਕੀਲ ਕਾਸ਼ਿਫ ਅਲੀ ਖਾਨ ਰਾਹੀਂ ਦਰਜ ਕਰਵਾਈ ਗਈ ਸ਼ਿਕਾਇਤ 'ਚ ਸ਼ਾਅ, ਉਸ ਦੇ ਦੋਸਤ ਆਸ਼ੀਸ਼ ਯਾਦਵ ਅਤੇ ਹੋਰਾਂ ਖ਼ਿਲਾਫ਼ ਕਥਿਤ ਛੇੜਛਾੜ ਅਤੇ ਅਪਮਾਨ ਕਰਨ ਦੇ ਦੋਸ਼ 'ਚ ਐੱਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਹੈ। ਗਿੱਲ ਦੀ ਸ਼ਿਕਾਇਤ ਦੇ ਅਨੁਸਾਰ, ਗਿੱਲ ਅਤੇ ਉਸ ਦਾ ਦੋਸਤ ਸ਼ੋਭਿਤ ਠਾਕੁਰ ਨਿਯਮਿਤ ਤੌਰ 'ਤੇ ਕਲੱਬ ਵਿਚ ਆਉਂਦੇ-ਜਾਂਦੇ ਹਨ, ਜਿੱਥੇ ਠਾਕੁਰ ਨੇ ਸ਼ਾਅ ਨੂੰ ਦੇਖਿਆ, ਜੋ ਦੋਸਤਾਂ ਨਾਲ ਪਾਰਟੀ ਕਰ ਰਹੇ ਸਨ ਅਤੇ ਕਥਿਤ ਤੌਰ 'ਤੇ ਨਸ਼ੇ ਵਿੱਚ ਸਨ।

ਇਹ ਵੀ ਪੜ੍ਹੋ: ਤੁਰਕੀ ਅਤੇ ਸੀਰੀਆ 'ਚ ਮੁੜ ਲੱਗੇ ਭੂਚਾਲ ਦੇ ਝਟਕੇ, 3 ਲੋਕਾਂ ਦੀ ਮੌਤ, 200 ਤੋਂ ਵਧੇਰੇ ਜ਼ਖ਼ਮੀ

ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਹੈ ਕਿ ਕ੍ਰਿਕਟ ਪ੍ਰਸ਼ੰਸਕ ਹੋਣ ਕਾਰਨ ਠਾਕੁਰ ਸੈਲਫੀ ਲਈ ਸ਼ਾਅ ਕੋਲ ਗਿਆ, ਜਿਸ ਦਾ ਵਿਰੋਧ ਕੀਤਾ ਗਿਆ। ਸ਼ਿਕਾਇਤ ਮੁਤਾਬਕ ਠਾਕੁਰ ਨਾਬਾਲਗ ਹੈ। ਉਹ ਨਸ਼ੇ ਵਿਚ ਟੱਲੀ ਲੋਕਾਂ ਤੋਂ ਜਾਣੂ ਨਹੀਂ ਸੀ। ਠਾਕੁਰ ਬੇਵੱਸ ਸੀ ਅਤੇ ਆਪਣੇ ਆਪ ਨੂੰ ਬਚਾਉਣ ਦੇ ਯੋਗ ਨਹੀਂ ਸੀ। ਇਸ ਲਈ ਉਸਨੇ (ਗਿੱਲ ਨੇ) ਸ਼ਾਅ ਅਤੇ ਹੋਰਾਂ ਤੋਂ ਠਾਕੁਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗਿੱਲ ਨੇ ਸ਼ਾਅ ਨੂੰ ਬੇਨਤੀ ਕੀਤੀ, ਜੋ ਉਸ ਸਮੇਂ "ਨਸ਼ੇ ਵਿੱਚ" ਸੀ। ਗਿੱਲ ਦੀ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸ਼ਾਅ ਨੇ ਉਸ ਦਾ ਅਪਮਾਨ ਕੀਤਾ, ਜੋ ਕਿ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 354 (ਛੇੜਛਾੜ) ਅਤੇ ਹੋਰ ਧਾਰਾਵਾਂ ਤਹਿਤ ਸਜ਼ਾਯੋਗ ਅਪਰਾਧ ਹੈ।

ਇਹ ਵੀ ਪੜ੍ਹੋ: ਬ੍ਰਿਟੇਨ: ਪਿਓ ਦੇ ਕਾਤਲ ਭਾਰਤੀ ਮੂਲ ਦੇ ਸ਼ਖ਼ਸ ਨੂੰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News