ਸਹਿਵਾਗ ਨੇ ਭੀੜ ਦਾ ਸ਼ਿਕਾਰ ਹੋਏ ਆਦੀਵਾਸੀ ਪਰਿਵਾਰ ਨੂੰ ਭੇਜਿਆ 1.5 ਲੱਖ ਦਾ ਚੈੱਕ

Wednesday, Apr 04, 2018 - 01:17 PM (IST)

ਸਹਿਵਾਗ ਨੇ ਭੀੜ ਦਾ ਸ਼ਿਕਾਰ ਹੋਏ ਆਦੀਵਾਸੀ ਪਰਿਵਾਰ ਨੂੰ ਭੇਜਿਆ 1.5 ਲੱਖ ਦਾ ਚੈੱਕ

ਨਵੀਂ ਦਿੱਲੀ—ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਬੱਲੇਬਾਜ਼ ਵੀਰਿੰਦਰ ਸਹਿਵਾਗ ਨੇ ਕੇਰਲ 'ਚ ਚੌਲ ਚੋਰੀ ਕਰਨ ਕਰਕੇ ਭੀੜ ਦਾ ਨਿਸ਼ਾਨਾ ਬਣੇ ਲੜਕੇ ਦੇ ਪਰਿਵਾਰ ਨੂੰ ਆਰਥਿਕ ਮਦਦ ਦਿੱਤੀ ਹੈ। ਇਸ ਸਾਲ ਫਰਵਰੀ 'ਚ ਕੇਰਲ  ਦੇ ਅਟਪੜੀ ਇਲਾਕੇ 'ਚ ਇਕ ਆਦੀਵਾਸੀ ਨੌਜਵਾਨ ਮਧੂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਜਿਸ 'ਤੇ ਸਹਿਵਾਗ ਨੇ ਟਵੀਟ ਕਰਕੇ ਦੁੱਖ ਜਤਾਇਆ ਸੀ। ਮੀਡੀਆ ਰਿਪੋਰਟ ਦੇ ਅਨੁਸਾਰ, ਸਾਬਕਾ ਦਿੱਗਜ ਖਿਡਾਰੀ ਨੇ ਪੀੜਿਤ ਪਰਿਵਾਰ ਨੂੰ 1.5 ਲੱਖ ਰੁਪਏ ਦੀ ਆਰਥਿਕ ਮਦਦ ਕੀਤੀ ਹੈ।

ਮੀਡੀਆ ਰਿਪੋਰਟ ਦੇ ਅਨੁਸਾਰ, ਸੋਸ਼ਲ ਵਰਕਰ ਰਾਹੁਲ ਈਸ਼ਵਰ ਨੇ ਦੱਸਿਆ ਕੀ ਵੀਰਿੰਦਰ ਸਹਿਵਾਗ ਨੇ ਪੀੜਿਤ ਮਧੂ ਦੇ ਪਰਿਵਾਰ ਦੀ ਮਦਦ ਦੇ ਲਈ 1.5 ਲੱਖ ਰੁਪਏ ਦਾ ਚੈੱਕ ਭੇਜਿਆ ਹੈ। ਚੈੱਕ 11 ਅਪ੍ਰੈਲ ਨੂੰ ਪਰਿਵਾਰ ਨੂੰ ਸੌਂਪਿਆ ਜਾਵੇਗਾ।       


Related News