ਜਦੋਂ ਸਹਿਵਾਗ ਨੂੰ 4 ਗੇਂਦਾਂ ਖੇਡਣ ਲਈ 3 ਦਿਨ ਕਰਨਾ ਪਿਆ ਸੀ ਇੰਤਜ਼ਾਰ, ਫਿਰ ਬਣਾਏ ਵਿਸ਼ਵ ਰਿਕਾਰਡ

Wednesday, Oct 20, 2021 - 12:50 PM (IST)

ਜਦੋਂ ਸਹਿਵਾਗ ਨੂੰ 4 ਗੇਂਦਾਂ ਖੇਡਣ ਲਈ 3 ਦਿਨ ਕਰਨਾ ਪਿਆ ਸੀ ਇੰਤਜ਼ਾਰ, ਫਿਰ ਬਣਾਏ ਵਿਸ਼ਵ ਰਿਕਾਰਡ

ਸਪੋਰਟਸ ਡੈਸਕ- 23 ਟੈਸਟ ਸੈਂਕੜੇ, 15 ਵਨ-ਡੇ ਸੈਂਕੜੇ, ਟੈਸਟ ਕ੍ਰਿਕਟ 'ਚ ਦੋ ਤਿਹਰੇ ਸੈਂਕੜੇ, ਵਨ-ਡੇ 'ਚ ਦੋਹਰਾ ਸੈਂਕੜਾ, ਕੌਮਾਂਤਰੀ ਕ੍ਰਿਕਟ 'ਚ 17 ਹਜ਼ਾਰ ਤੋਂ ਜ਼ਿਆਦਾ ਦੌੜਾਂ। ਇਹ ਸ਼ਾਨਦਾਰ ਅੰਕੜੇ ਭਾਰਤ ਦੇ ਮਹਾਨ ਖਿਡਾਰੀਆਂ 'ਚੋਂ ਇਕ ਵਰਿੰਦਰ ਸਹਿਵਾਗ ਦੇ ਹਨ, ਜਿਨ੍ਹਾਂ ਨੇ ਇਕ ਦਹਾਕੇ ਤਕ ਆਪਣੀ ਤੂਫ਼ਾਨੀ ਬੱਲੇਬਾਜ਼ੀ ਨਾਲ ਵਰਲਡ ਕ੍ਰਿਕਟ 'ਤੇ ਰਾਜ ਕੀਤਾ। ਅੱਜ ਇਸ ਤੂਫ਼ਾਨੀ ਓਪਨਰ ਦਾ ਜਨਮ ਦਿਨ ਹੈ।

ਇਹ ਵੀ ਪੜ੍ਹੋ : ਹਿੰਦੂਆਂ ਦੇ ਘਰ 'ਤੇ ਹੋਏ ਹਮਲੇ ਦੀ ਬੰਗਲਾਦੇਸ਼ ਦੇ ਸਾਬਕਾ ਕਪਤਾਨ ਨੇ ਕੀਤੀ ਨਿੰਦਾ, ਬੋਲੇ ਇਹ ਦੇਸ਼ ਦੀ ਹਾਰ

20 ਅਕਤੂਬਰ 1978 ਨੂੰ ਦਿੱਲੀ 'ਚ ਜਨਮੇ ਵਰਿੰਦਰ ਸਹਿਵਾਗ ਅੱਜ 43 ਸਾਲ ਦੇ ਹੋ ਗਏ ਹਨ। ਸਹਿਵਾਗ ਨੇ ਭਾਰਤ ਲਈ 104 ਟੈਸਟ, 251 ਵਨ-ਡੇ ਤੇ 19 ਟੀ-20 ਮੈਚ ਖੇਡੇ ਹਨ। ਇਸ ਤੋਂ ਇਲਾਵਾ ਉਹ 2007 'ਚ ਟੀ20 ਵਰਲਡ ਕੱਪ ਤੇ 2011 'ਚ ਵਰਲਡ ਕੱਪ ਜੇਤੂ ਟੀਮ ਦਾ ਹਿੱਸਾ ਵੀ ਰਹੇ। ਸਹਿਵਾਗ ਨੇ ਆਪਣੇ ਕਰੀਅਰ 'ਚ ਉਹ ਸਭ ਕੁਝ ਹਾਸਲ ਕੀਤਾ ਜਿਸ ਦਾ ਸੁਪਨਾ ਹਰ ਕ੍ਰਿਕਟਰ ਦੇਖਦਾ ਹੈ। ਹਾਲਾਂਕਿ ਇਸ ਧਾਕੜ ਕ੍ਰਿਕਟਰ ਨੂੰ ਸਫਲਤਾ ਹਾਸਲ ਕਰਨ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਆਓ ਤੁਹਾਨੂੰ ਦਸਦੇ ਹਾਂ ਸਹਿਵਾਗ ਦੇ ਸੰਘਰਸ਼ ਬਾਰੇ-

PunjabKesariਵਰਿੰਦਰ ਸਹਿਵਾਗ ਦਾ ਜਨਮ ਦਿੱਲੀ ਦੇ ਬਾਹਰੀ ਇਲਾਕੇ ਨਜਫਗੜ੍ਹ 'ਚ ਹੋਇਆ ਸੀ ਤੇ ਉਨ੍ਹਾਂ ਨੇ ਆਪਣੇ ਕ੍ਰਿਕਟ ਦੀ ਸ਼ੁਰੂਆਤ ਉਸੇ ਇਲਾਕੇ 'ਚ ਸਥਿਤ ਸਰ ਮਾਊਂਟ ਕਲੱਬ 'ਚ ਕੀਤੀ। ਉਨ੍ਹਾਂ ਦੇ ਕੋਚ ਸ਼ਸ਼ੀ ਕਾਲੇ ਸਨ ਤੇ ਉਨ੍ਹਾਂ ਨੇ 2-3 ਸੈਸ਼ਨ 'ਚ ਹੀ ਸਹਿਵਾਗ ਦੇ ਹੁਨਰ ਨੂੰ ਪਛਾਣ ਲਿਆ। ਉਨ੍ਹਾਂ ਨੇ ਸਹਿਵਾਗ ਨੂੰ ਵਿਕਾਸਪੁਰੀ ਦੇ ਸੀਨੀਅਰ ਸੈਕੰਡਰੀ ਸਕੂਲ ਭੇਜਿਆ ਜਿੱਥੇ ਏ. ਐੱਨ. ਸ਼ਰਮਾ ਕੋਚ ਸਨ। ਏ. ਐੱਨ. ਸ਼ਰਮਾ ਉਸ ਸਮੇਂ ਸਕੂਲ ਨੈਸ਼ਨਲ ਦੇ ਚੋਣਕਰਤਾ ਵੀ ਸਨ। ਦਿਲਚਸਪ ਗੱਲ ਇਹ ਰਹੀ ਹੈ ਕਿ ਏ. ਐੱਨ. ਸ਼ਰਮਾ ਨੇ ਸਹਿਵਾਗ ਨੂੰ 3 ਦਿਨਾਂ ਤਕ ਲਾਈਨ 'ਚ ਖੜ੍ਹੇ ਰਖਿਆ ਤੇ ਨਾ ਹੀ ਉਨ੍ਹਾਂ ਨੂੰ ਬੱਲੇਬਾਜ਼ੀ ਦਿੱਤੀ ਤੇ ਨਾ ਹੀ ਗੇਂਦਬਾਜ਼ੀ ਕਰਾਈ। 

ਇਹ ਵੀ ਪੜ੍ਹੋ : 12 ਸਾਲ ਦੀ ਲੜਕੀ ਨੇ ਬਣਾਈ ਸਕਾਟਲੈਂਡ ਕ੍ਰਿਕਟ ਟੀਮ ਦੀ ਜਰਸੀ, ਮਿਲਿਆ ਇਹ ਇਨਾਮ

ਸਹਿਵਾਗ ਚੌਥੇ ਦਿਨ ਉੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਚਾਰ ਗੇਂਦ ਖੇਡਣ ਦਾ ਮੌਕਾ ਮਿਲਿਆ ਤੇ ਉਨ੍ਹਾਂ ਨੂੰ ਬਾਹਰ ਬੁਲਾ ਲਿਆ ਗਿਆ। ਸਹਿਵਾਗ ਨੇ ਏ. ਐੱਨ. ਸ਼ਰਮਾ ਤੋਂ ਪੁੱਛਿਆ ਕਿ ਤਿੰਨ ਦਿਨਾਂ ਤਕ ਉਨ੍ਹਾਂ ਨੂੰ ਬੱਲੇਬਾਜ਼ੀ ਦਾ ਮੌਕਾ ਕਿਉਂ ਨਹੀਂ ਦਿੱਤਾ ਗਿਆ। ਇਸ 'ਤੇ ਏ. ਐੱਨ. ਸ਼ਰਮਾ ਨੇ ਸਹਿਵਾਗ ਨੂੰ ਜਵਾਬ ਦਿੱਤਾ ਕਿ ਉਹ ਉਨ੍ਹਾਂ ਦੇ ਸਬਰ ਦਾ ਇਮਤਿਹਾਨ ਲੈ ਰਹੇ ਸਨ ਜਿਸ 'ਚ ਉਹ ਪਾਸ ਹੋ ਗਏ। ਚਾਰ ਗੇਂਦ ਦੇ ਬਾਅਦ ਇਸ ਲਈ ਸਹਿਵਾਗ ਨੂੰ ਬੁਲਾ ਲਿਆ ਗਿਆ ਕਿਉਂਕਿ ਏ. ਐੱਨ. ਸ਼ਰਮਾ ਨੇ ਉਨ੍ਹਾਂ ਦੇ ਹੁਨਰ ਨੂੰ ਪਛਾਣ ਲਿਆ ਸੀ। ਸਹਿਵਾਗ ਨੇ 1999 'ਚ ਭਾਰਤ ਦੇ ਲਈ ਡੈਬਿਊ ਕੀਤਾ ਤਾਂ ਉਹ ਵੀ ਪਾਕਿਸਤਾਨ ਦੇ ਖ਼ਿਲਾਫ਼। ਸਹਿਵਾਗ ਨੇ ਇਸ ਤੋਂ ਬਾਅਦ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ। ਕਰੀਅਰ 'ਚ ਉਤਰਾਅ-ਚੜ੍ਹਾਅ ਜ਼ਰੂਰ ਆਏ ਪਰ ਜਦੋਂ ਸਹਿਵਾਗ ਦਾ ਕਰੀਅਰ ਖ਼ਤਮ ਹੋਇਆ ਉਦੋਂ ਤਕ ਉਹ ਭਾਰਤ ਦੇ ਮਹਾਨ ਬੱਲੇਬਾਜ਼ਾਂ 'ਚ ਆਪਣਾ ਨਾਂ ਸਥਾਪਤ ਕਰ ਚੁੱਕੇ ਸਨ।

PunjabKesariਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News