ਸਹਿਵਾਗ ਸਣੇ ਇਨ੍ਹਾਂ ਬੱਲੇਬਾਜ਼ਾਂ ਤੋਂ ਸੀ ਅੰਪਾਇਰਾਂ ਨੂੰ 'ਜਾਨ ਦਾ ਖਤਰਾ', ਟਫਲ ਨੇ ਕੀਤਾ ਖੁਲਾਸਾ

01/11/2020 2:49:54 PM

ਨਵੀਂ ਦਿੱਲੀ : ਮੌਜੂਦਾ ਸਮਾਂ ਜੇਕਰ ਬੱਲੇਬਾਜ਼ਾਂ ਦਾ ਯੁੱਗ ਕਿਹਾ ਜਾਵੇ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਹੈ। ਹਰ ਰੋਜ਼ ਬੱਲੇਬਾਜ਼ ਕ੍ਰਿਕਟ ਦੇ ਨਵੇਂ ਰਿਕਾਰਡ ਬਣਾ ਰਹੇ ਹਨ। ਪ੍ਰਸ਼ੰਸਕ ਵੀ ਆਪਣੇ ਪਸੰਦੀਦਾ ਕ੍ਰਿਕਟਰ ਨੂੰ ਬੱਲੇ ਨਾਲ ਤੇਜ਼ ਦੌੜਾਂ ਬਣਾਉਂਦੇ ਦੇਖਣਾ ਚਾਹੁੰਦੇ ਹਨ। ਆਸਟਰੇਲੀਆ ਦੇ ਸਾਈਮਨ ਟਫਲ ਆਪਣੇ ਸਮੇਂ ਦੇ ਸਭ ਤੋਂ ਸ਼ਾਨਦਾਰ ਅਤੇ ਸਮਝਦਾਰ ਅੰਪਾਇਰਾਂ ਵਿਚੋਂ ਇਕ ਸਨ। ਇਸ ਤੋਂ ਇਲਾਵਾ ਟਫਲ ਆਪਣੇ ਵੱਖਰੇ ਅੰਦਾਜ਼ 'ਚ ਅੰਪਾਇਰਿੰਗ ਕਰਨ ਲਈ ਵੀ ਮਸ਼ਹੂਰ ਸਨ। ਸਾਈਮਨ ਟਫਲ ਨੇ ਸਾਲ 1999 ਤੋਂ ਲੈ ਕੇ 2012 ਤਕ ਕ੍ਰਿਕਟ ਦੇ ਮੈਦਾਨ 'ਤੇ ਅੰਪਾਇਰਿੰਗ ਕੀਤੀ ਹੈ। ਇਸ ਦੌਰਾਨ ਉਸ ਨੇ 5 ਵਾਰ 'ਆਈ. ਸੀ. ਸੀ. ਅੰਪਾਇਰ ਆਫ ਦਿ ਈਅਰ' ਦਾ ਖਿਤਾਬ ਵੀ ਜਿੱਤਿਆ। ਅੰਪਾਇਰਿੰਗ ਛੱਡਣ ਤੋਂ ਬਾਅਦ ਟਫਲ ਨੇ ਹੁਣ ਆਪਣੀ ਇਕ ਕਿਤਾਬ 'ਫਾਈਡਿੰਗ ਦਿ ਗੈਪਸ' ਲਿਖੀ ਹੈ। ਇਸ ਕਿਤਾਬ ਵਿਚ ਉਸ ਨੇ ਕ੍ਰਿਕਟ ਨਾਲ ਜੁੜੀਆਂ ਕਈ ਗੱਲਾਂ ਦਾ ਜ਼ਿਕਰ ਕੀਤਾ ਹੈ। ਇਸ ਦੇ ਨਾਲ ਹੀ ਇਕ ਇੰਟਰਵਿਊ ਦੌਰਾਨ ਟਫਲ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਮੈਦਾਨ 'ਤੇ ਅੰਪਾਇਰਿੰਗ ਕਰਦਿਆਂ ਅਜਿਹੇ ਕਿਹੜੇ ਬੱਲੇਬਾਜ਼ ਸਨ, ਜਿਨ੍ਹਾਂ ਤੋਂ ਅੰਪਾਇਰਾਂ ਨੂੰ ਵੀ 'ਜਾਨ ਦਾ ਖਤਰਾ' ਰਹਿੰਦਾ ਸੀ।

PunjabKesari

ਸਾਈਮਨ ਟਫਲ ਨਾਲ ਗੱਲਬਾਤ ਦੌਰਾਨ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਸ ਦੇ ਸਮੇਂ ਕਿਹੜੇ ਅਜਿਹੇ ਬੱਲੇਬਾਜ਼ ਸਨ, ਜਿਨ੍ਹਾਂ ਦਾ ਸਾਹਮਣਾ ਕਰਨਾ ਉਸ ਦੇ ਲਈ ਹਮੇਸ਼ਾ ਮੁਸ਼ਕਲ ਰਿਹਾ। ਟਫਲ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਵੈਸਟਇੰਡੀਜ਼ ਦੇ ਧਾਕੜ ਓਪਨਰ ਕ੍ਰਿਸ ਗੇਲ, ਭਾਰਤ ਦੇ ਸਾਬਕਾ ਤੂਫਾਨੀ ਬੱਲੇਬਾਜ਼ ਵਰਿੰਦਰ ਸਹਿਵਾਗ ਅਤੇ ਮੌਜੂਦਾ ਆਸਟਰੇਲੀਅਨ ਓਪਨਰ ਡੇਵਿਡ ਵਾਰਨਰ ਅਜਿਹੇ ਖਿਡਾਰੀ ਹਨ, ਜਿਨ੍ਹਾਂ ਸਾਹਮਣੇ ਅੰਪਾਇਰਿੰਗ ਕਰਨ ਸਮੇਂ ਅੰਪਾਇਰਾਂ ਨੂੰ ਵੀ ਡਰ ਲਗਦਾ ਸੀ।

PunjabKesari

74 ਟੈਸਟ ਮੈਚ, 174 ਵਨ ਡੇ ਅਤੇ 34 ਟੀ-20 ਮੈਚਾਂ ਵਿਚ ਅੰਪਾਇਰਿੰਗ ਕਰਨ ਵਾਲੇ ਸਾਈਮਨ ਟਫਲ ਤੋਂ ਅਨੁਸ਼ਾਸਨ ਪਸੰਦ ਖਿਡਾਰੀਆਂ ਦੇ ਬਾਰੇ ਵੀ ਪੁੱਛਿਆ ਗਿਆ, ਜਿਸ ਦਾ ਜਵਾਬ ਦਿੰਦਿਆਂ ਉੁਸ ਨੇ ਕਿਹਾ ਕਿ ਆਸਟਰੇਲੀਅਨ ਸਾਬਕਾ ਕਪਤਾਨ ਮਾਰਕ ਵਾ ਅਤੇ ਭਾਰਤੀ ਸਾਬਕਾ ਮਹਾਨ ਖਿਡਾਰੀ ਰਾਹੁਲ ਦ੍ਰਾਵਿੜ ਇਸ ਮਾਮਲੇ ਵਿਚ ਸਭ ਤੋਂ ਅੱਗੇ ਰਹੇ। ਉਨ੍ਹਾਂ ਨੇ ਭਾਰਤੀ ਟੀਮ ਦੇ ਮੈਚਾਂ ਦੌਰਾਨ ਅੰਪਾਇਰਿੰਗ ਕਰਦਿਆਂ ਕੁਝ ਹਿੰਦੀ ਸ਼ਬਦਾਂ ਨੂੰ ਵੀ ਸਿੱਖਿਆ ਸੀ।


Related News