ਸਹਿਵਾਗ ਦਾ ਵੱਡਾ ਬਿਆਨ, ਧੋਨੀ ਨਹੀਂ ਗਾਂਗੁਲੀ ਹਨ ਭਾਰਤੀ ਕ੍ਰਿਕਟ ਦੇ ਮਹਾਨ ਕਪਤਾਨ

Monday, Apr 15, 2019 - 12:13 PM (IST)

ਸਹਿਵਾਗ ਦਾ ਵੱਡਾ ਬਿਆਨ, ਧੋਨੀ ਨਹੀਂ ਗਾਂਗੁਲੀ ਹਨ ਭਾਰਤੀ ਕ੍ਰਿਕਟ ਦੇ ਮਹਾਨ ਕਪਤਾਨ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਧਾਕੜ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਐਤਵਾਰ ਨੂੰ ਕਿਹਾ ਕਿ ਸਾਬਕਾ ਸੌਰਭ ਕਪਤਾਨ ਗਾਂਗੁਲੀ ਸਰਵਸ੍ਰੇਸ਼ਠ ਕਪਤਾਨ ਹਨ, ਜਿਸ ਦੀ ਕਪਤਾਨੀ 'ਚ ਉਸ ਨੇ ਖੇਡਿਆ ਹੈ। ਉਸ ਨੇ ਕਿਹਾ ਕਿ ਗਾਂਗੁਲੀ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਚੰਗੇ ਕਪਤਾਨ ਹਨ। ਸਹਿਵਾਗ ਨੇ ਇਕ ਪ੍ਰੋਗਰਾਮ ਵਿਚ ਕਿਹਾ, ''ਮੇਰੇ ਮੁਤਾਬਕ ਸੱਚਾ ਅਗਵਾਈ ਕਰਨ ਵਾਲਾ ਉਹ ਵਿਅਕਤੀ ਹੁੰਦਾ ਹੈ ਜੋ ਆਪਣੀ ਟੀਮ ਦੇ ਮੈਂਬਰਾਂ ਦੇ ਹੁਨਰ ਦਾ ਇਸਤੇਮਾਲ ਕਰਨਾ ਜਾਣਦਾ ਹੋਵੇ। ਮੈਚ ਫਿਕਸਿੰਗ ਵਿਵਾਦ ਤੋਂ ਬਾਅਦ ਗਾਂਗੁਲੀ ਨੇ ਜਿਸ ਤਰ੍ਹਾਂ ਭਾਰਤੀ ਟੀਮ ਨੂੰ ਬਣਾਇਆ ਉਹ ਇਕ ਅਗਵਾਈ ਕਰਨ ਵਾਲੇ ਦੇ ਤੌਰ 'ਤੇ ਉਸ ਦੀ ਕਾਬਲੀਅਤ ਅਤੇ ਸਮਰੱਥਾ ਨੂੰ ਦਰਸ਼ਾਉਂਦਾ ਹੈ।''

PunjabKesari

ਸਹਿਵਾਗ ਨੇ ਅੱਗੇ ਕਿਹਾ, ''ਮੈਂ ਸੱਚ ਵਿਚ ਅਜਿਹਾ ਮਹਿਸੂਸ ਕਰਦਾ ਹਾਂ ਕਿ ਭਾਰਤੀ ਕ੍ਰਿਕਟ ਵਿਚ ਸੌਰਭ ਗਾਂਗੁਲੀ ਅਗਵਾਈ ਸਮਰੱਥਾ ਵਾਲੇ ਬਹੁਤ ਘੱਟ ਖਿਡਾਰੀ ਹੋਏ ਹਨ। ਉਹ ਇਕ ਅਜਿਹੇ ਮਹਾਨ ਕਪਤਾਨ ਰਹੇ ਹਨ, ਜਿਸ ਨੇ ਮੈਚ ਫਿਕਸਿੰਗ ਵਿਵਾਦ ਤੋਂ ਬਾਅਦ ਭਾਰਤੀ ਕ੍ਰਿਕਟ ਨੂੰ ਖੜਾ ਕੀਤਾ।'' ਇੰਗਲੈਂਡ ਅਤੇ ਵੇਲਸ ਵਿਚ 30 ਮਈ ਤੋਂ ਸ਼ੁਰੂ ਹੋਣ ਵਾਲੇ ਆਗਾਮੀ ਵਿਸ਼ਵ ਕੱਪ ਵਿਚ ਭਾਰਤ ਅਤੇ ਪਾਕਿਸਤਾਨ ਨੂੰ ਇਕ-ਦੂਜੇ ਖਿਲਾਫ ਮੁਕਾਬਲਾ ਖੇਡਣਾ ਹੈ। ਸਹਿਵਾਗ ਦਾ ਮੰਨਣਾ ਹੈ ਕਿ 2 ਸਖਤ ਵਿਰੋਧੀਆਂ ਵਿਚਾਲੇ ਮੁਕਾਬਲਾ ਕਿਸੇ ਜੰਗ ਤੋਂ ਘੱਟ ਨਹੀਂ ਹੈ ਅਤੇ ਭਾਰਤ ਨੂੰ ਇਹ ਮੁਕਾਬਲਾ ਜਿੱਤਣਾ ਚਾਹੀਦਾ ਹੈ। ਸਹਿਵਾਗ ਨੇ ਕਿਹਾ, ''ਸਾਨੂੰ ਦੇਸ਼ ਲਈ ਚੰਗਾ ਕਰਨਾ ਚਾਹੀਦਾ ਹੈ। ਜਦੋਂ ਭਾਰਤ ਅਤੇ ਪਾਕਿਸਤਾਨ ਖੇਡਦੇ ਹਨ ਤਾਂ ਇਹ ਜੰਗ ਤੋਂ ਘੱਟ ਨਹੀਂ ਹੁੰਦਾ। ਸਾਨੂੰ ਜੰਗ ਜਿੱਤਣੀ ਚਾਹੀਦੀ ਹੈ ਨਾ ਕਿ ਹਾਰਨੀ ਚਾਹੀਦੀ ਹੈ।''

PunjabKesari


Related News