ਸਹਿਵਾਗ ਦਾ ''ਗੁਰਜਧਾਰੀ'' ਅਵਤਾਰ, ਹਨੂਮਾਨ ਬਣ ਕੇ ਲਿਆ ਸਚਿਨ ਤੋਂ ਆਸ਼ੀਰਵਾਦ

Sunday, Jun 10, 2018 - 01:45 AM (IST)

ਸਹਿਵਾਗ ਦਾ ''ਗੁਰਜਧਾਰੀ'' ਅਵਤਾਰ, ਹਨੂਮਾਨ ਬਣ ਕੇ ਲਿਆ ਸਚਿਨ ਤੋਂ ਆਸ਼ੀਰਵਾਦ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਧਮਾਕੇਦਾਰ ਬੱਲੇਬਾਜ਼ ਵਰਿੰਦਰ ਸਹਿਵਾਗ ਹਮੇਸ਼ਾ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ। ਇਸ ਵਾਰ ਇਕ ਵੱਖਰੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਜਿਸ 'ਚ ਸਚਿਨ ਤੇਂਦੁਲਕਰ ਦੇ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਸਹਿਵਾਗ ਨੇ ਖੁਦ ਸਚਿਨ ਦਾ ਭਗਤ ਦੱਸਿਆ ਹੈ। ਕ੍ਰਿਕਟ ਦੇ ਭਗਵਾਨ ਮੰਨੇ ਜਾਣ ਵਾਲੇ ਸਚਿਨ ਤੇਂਦੁਲਕਰ ਨੂੰ ਵਰਿੰਦਰ ਸਹਿਵਾਗ ਗੌਡ ਜੀ ਕਹਿੰਦੇ ਹਨ। ਸਹਿਵਾਗ ਤਸਵੀਰ 'ਚ ਕ੍ਰਿਕਟ ਦਿੱਗਜ਼ ਸਚਿਨ ਨੂੰ ਭਗਵਾਨ ਰਾਮ ਤੇ ਖੁਦ ਨੂੰ ਹਨੂਮਾਨ ਦੱਸ ਰਹੇ ਹਨ। ਸਾਬਕਾ ਕ੍ਰਿਕਟਰ ਨੇ ਸੋਸ਼ਲ ਸਾਈਟ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਜਦੋਂ ਭਗਵਾਨ ਆਪ ਕੇ ਨਾਲ ਹੋ ਤਾਂ ਉਸ ਦੇ ਚਰਨਾਂ 'ਚ ਵੀ ਰਹਿਣਾ ਵਧੀਆ ਲੱਗਦਾ ਹੈ।

 

A post shared by Virender Sehwag (@virendersehwag) on


ਸ਼ੇਅਰ ਕੀਤੀ ਗਈ ਤਸਵੀਰ 'ਚ ਸਹਿਵਾਗ ਹਥੌੜੇ ਦੇ ਨਾਲ ਨਜ਼ਰ ਆ ਰਹੇ ਹਨ। ਜਦਕਿ ਸਚਿਨ ਦੇ ਹੱਥ 'ਚ ਚਾਹ ਦਾ ਕੱਪ ਫੜ੍ਹਿਆ ਤੇ ਉਸ ਨੂੰ ਆਸ਼ੀਰਵਾਦ ਦਿੰਦੇ ਦਿਖ ਰਹੇ ਹਨ। ਹੈਸ਼ਟੈਗ ਲਗਾਉਦੇ ਹੋਏ ਉਸ ਨੇ ਲਿਖਿਆ ਕਿ ਇਹ ਹੈਮਰ ਨਹੀਂ ਗੁਰਜ ਹੈ। ਇਨ੍ਹਾਂ ਦੋਵਾਂ ਦੀ ਇਹ ਤਸਵੀਰ ਇਕ ਨਿਜੀ ਪ੍ਰੋਗਰਾਮ ਦੇ ਦੌਰਾਨ ਲਈ ਗਈ ਹੈ। ਸਹਿਵਾਗ ਤੇ ਸਚਿਨ ਨੇ ਭਾਰਤ ਲਈ ਕਈ ਕੌਮਾਂਤਰੀ ਮੈਚਾਂ 'ਚ ਸਲਾਮੀ ਜੋੜੀ ਦੀ ਭੂਮੀਕਾ ਨਿਭਾਈ ਹੈ। ਦੋਵਾਂ ਖਿਡਾਰੀਆਂ 'ਚ ਆਪਸੀ ਤਾਲਮੇਲ ਵਧੀਆ ਹੈ ਤੇ ਸਹਿਵਾਗ ਆਪਣੇ ਸੀਨੀਅਰ ਸਚਿਨ ਦਾ ਬਹੁਤ ਸਨਮਾਨ ਕਰਦੇ ਹਨ।


Related News