ਸੀਮਾ ਨੇ ਟੋਕੀਓ ਓਲੰਪਿਕ ਲਈ ਕੀਤਾ ਕੁਆਲੀਫ਼ਾਈ, ਅਜਿਹਾ ਕਰਨ ਵਾਲੀ ਬਣੀ ਚੌਥੀ ਭਾਰਤੀ ਮਹਿਲਾ ਪਹਿਲਵਾਨ
Saturday, May 08, 2021 - 03:04 PM (IST)
ਸਪੋਰਟਸ ਡੈਸਕ— ਸੀਮਾ ਬਿਸਲਾ ਟੋਕੀਓ ਓਲੰਪਿਕ ਲਈ ਕੁਆਲੀਫ਼ਾਈ ਕਰਨ ਵਾਲੀ ਭਾਰਤ ਦੀ ਚੌਥੀ ਮਹਿਲਾ ਪਹਿਲਵਾਨ ਬਣ ਗਈ ਹੈ ਜਿਸ ਨੇ ਵਿਸ਼ਵ ਓਲੰਪਿਕ ਕੁਆਲੀਫ਼ਾਇਰ ਦੇ 50 ਕਿਲੋਵਰਗ ਦੇ ਫ਼ਾਈਨਲ ’ਚ ਜਗ੍ਹ ਬਣਾਈ। ਸੀਮਾ ਨੇ ਯੂਰਪੀ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਪੋਲੈਂਡ ਦੀ ਅੰਨਾ ਲੁਕਾਸੀਆਕ ਨੂੰ 2-1 ਨਾਲ ਹਰਾ ਕੇ ਫ਼ਾਈਨਲ ’ਚ ਜਗ੍ਹਾ ਬਣਾਈ। ਹੁਣ ਉਹ ਇਕਵਾਡੋਰ ਦੀ ਲੂਸੀਆ ਯਾਮੀਲੇਖ ਯੇਪੇਜ ਗੁਜਮੈਨ ਨਾਲ ਖੇਡੇਗੀ। ਭਾਰਤ ਦੀ ਵਿਨੇਸ਼ (53 ਕਿਲੋ), ਅੰਸ਼ੂ ਮਲਿਕ (57 ਕਿਲੋ) ਤੇ ਸੋਨਮ ਮਲਿਕ (62 ਕਿਲੋ) ਓਲੰਪਿਕ ਲਈ ਕੁਆਲੀਫ਼ਾਈ ਕਰ ਚੁੱਕੀਆਂ ਹਨ।
ਇਹ ਵੀ ਪੜ੍ਹੋ : ਮਾਸਕੋ ਓਲੰਪਿਕ ਸੋਨ ਤਮਗਾ ਜੇਤੂ ਹਾਕੀ ਖਿਡਾਰੀ ਰਵਿੰਦਰ ਪਾਲ ਸਿੰਘ ਦਾ ਹੋਇਆ ਦਿਹਾਂਤ
ਇਸ ਤੋਂ ਪਹਿਲਾਂ ਹਾਲ ਹੀ ’ਚ ਅਲਮਾਟੀ ’ਚ ਏਸ਼ੀਆਈ ਚੈਂਪੀਅਨਸ਼ਿਪ ’ਚ ਕਾਂਸੀ ਤਮਗਾ ਜਿੱਤਣ ਵਾਲੀ ਸੀਮਾ ਨੇ ਬੇਲਾਰੂਸ ਦੀ ਅਨਾਸਤਾਸੀਆ ਯਾਨੋਤਾਵਾ ਨੂੰ 8-0 ਨਾਲ ਹਰਾਇਆ। ਉਸ ਨੇ ਸਵੀਡਨ ਦੀ ਏਮਾ ਜੋਂਨਾ ਡੇਨਾਈਸ ਨੂੰ 43 ਸਕਿੰਟਾਂ ’ਚ ਮਾਤ ਦਿੱਤੀ। ਨਿਸ਼ਾ (68 ਕਿਲੋ) ਨੂੰ ਕੁਆਰਟਰ ਫ਼ਾਈਨਲ ’ਚ ਬੁਲਗਾਰੀਆ ਦੀ ਮਿਮੀ ਰਿਸਤੋਵਾ ਨੇ ਤਕਨੀਕੀ ਮੁਹਾਹਤ ਦੇ ਆਧਾਰ ’ਤੇ ਹਰਾਇਆ। ਨਿਸ਼ਾ ਨੇ ਪਹਿਲੇ ਦੌਰ ’ਚ ਪੌਲੈਂਡ ਦੀ ਨਤਾਲੀਆ ਇਵੋਨਾ ਨੂੰ ਮਾਤ ਦਿੱਤੀ ਸੀ। ਜਦਕਿ ਪੂਜਾ 76 ਵਰਗ ਕਿਲੋ ’ਚ ਲਿਥੁਆਨੀਆ ਦੀ ਕਮਿਲੇ ਜੀ ਤੋਂ 2-4 ਨਾਲ ਹਾਰ ਗਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।