'ਮੇਰਾ ਪਿੱਛਾ ਛੱਡੋ ਭੈਣ' ਵਾਲੇ ਬਿਆਨ 'ਤੇ ਉਰਵਸ਼ੀ ਰੌਤੇਲਾ ਦਾ ਪਲਟਵਾਰ, ਰਿਸ਼ਭ ਪੰਤ ਨੂੰ ਕਿਹਾ- ਛੋਟੇ ...
Friday, Aug 12, 2022 - 05:32 PM (IST)
ਮੁੰਬਈ - ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਅਤੇ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਇਕ ਇੰਟਰਵਿਊ 'ਚ ਉਰਵਸ਼ੀ ਵੱਲੋਂ ਦਿੱਤੇ ਇਕ ਬਿਆਨ 'ਤੇ ਵਿਕਟਕੀਪਰ ਬੱਲੇਬਾਜ਼ ਪੰਤ ਨੇ ਇੰਸਟਾਗ੍ਰਾਮ 'ਤੇ ਪੋਸਟ ਕਰਦੇ ਹੋਏ ਅਭਿਨੇਤਰੀ 'ਤੇ ਅਸਿੱਧੇ ਤੌਰ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਮੇਰਾ ਪਿੱਛਾ ਛੱਡੋ ਭੈਣ।ਹਾਲਾਂਕਿ ਉਨ੍ਹਾਂ ਨੇ ਆਪਣੀ ਪੋਸਟ 'ਚ ਕਿਸੇ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ ਸੀ। ਹੁਣ ਇਸ ਬਿਆਨ ਤੋਂ ਬਾਅਦ ਉਰਵਸ਼ੀ ਨੇ ਚੁੱਪੀ ਤੋੜੀ ਹੈ।
ਇਹ ਵੀ ਪੜ੍ਹੋਂ: 'ਬਾਡੀ ਬਿਲਡਰ' ਕਟਾਰੀਆ ਦੀ ਜਹਾਜ਼ 'ਚ ਸਿਗਰਟ ਪੀਂਦੇ ਹੋਏ ਦੀ ਵੀਡੀਓ ਵਾਇਰਲ, ਹੋ ਸਕਦੀ ਹੈ ਵੱਡੀ ਕਾਰਵਾਈ
ਉਰਵਸ਼ੀ ਨੇ ਰਿਸ਼ਭ ਪੰਤ ਦੀ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ, ਛੋਟੇ ਭਰਾ, ਤੁਹਾਨੂੰ ਬੈਟ-ਬਾਲ ਖੇਡਣਾ ਚਾਹੀਦਾ ਹੈ। ਮੈਂ ਕੋਈ ਮੁੰਨੀ ਨਹੀਂ ਜੋ ਬਦਨਾਮ ਹੋ ਜਾਵਾਂਗੀ, ਉਹ ਵੀ ਕਿੱਡੋ ਡਾਰਲਿੰਗ ਤੇਰੇ ਲਈ। ਹੈਪੀ ਰਕਸ਼ਾਬੰਧਨ, ਆਰਪੀ, ਛੋਟੇ ਭਰਾ।
ਇਹ ਵੀ ਪੜ੍ਹੋਂ: ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਬਰਮਿੰਘਮ 'ਚ ਲਾਪਤਾ ਹੋਏ 2 ਪਾਕਿਸਤਾਨੀ ਮੁੱਕੇਬਾਜ਼
ਦਰਅਸਲ ਰਿਸ਼ਭ ਪੰਤ ਨੇ ਇੰਸਟਾ ਸਟੋਰੀ 'ਤੇ ਬਿਨਾਂ ਕਿਸ ਦਾ ਨਾਮ ਲਏ ਲਿਖਿਆ ਸੀ, ਕੁਝ ਲੋਕ ਸਿਰਫ਼ ਮਜ਼ੇ ਲਈ ਇੰਟਰਵਿਊਜ਼ ਵਿੱਚ ਝੂਠ ਬੋਲਦੇ ਹਨ, ਤਾਂ ਜੋ ਵੱਖਰੀਆਂ ਸੁਰਖੀਆਂ ਮਿਲ ਸਕਣ ਅਤੇ ਖਬਰਾਂ ਵਿੱਚ ਬਣੇ ਰਹਿਣ। ਦੁੱਖ ਹੁੰਦਾ ਹੈ ਕਿ ਲੋਕ ਪ੍ਰਸਿੱਧੀ ਦੇ ਇੰਨੇ ਭੁੱਖੇ ਹਨ। ਇਸ ਦੇ ਨਾਲ ਹੀ ਪੰਤ ਨੇ ਹੈਸ਼ਟੈਗ 'ਮੇਰਾ ਪਿੱਛਾ ਛੱਡੋ ਭੈਣ, ਝੂਠ ਦੀ ਵੀ ਇੱਕ ਹੱਦ ਹੁੰਦੀ ਹੈ।' ਹਾਲਾਂਕਿ ਪੰਤ ਨੇ ਇਸ ਇੰਸਟਾ ਸਟੋਰੀ ਨੂੰ ਕੁਝ ਸਮੇਂ ਬਾਅਦ ਡਿਲੀਟ ਕਰ ਦਿੱਤਾ ਸੀ ਪਰ ਇਸ ਤੋਂ ਪਹਿਲਾਂ ਪੋਸਟ ਦੇ ਸਕਰੀਨਸ਼ਾਟ ਵਾਇਰਲ ਹੋ ਗਏ ਸਨ।
ਇੰਝ ਹੋਇਆ ਵਿਵਾਦ ਸ਼ੁਰੂ
ਦਰਅਸਲ, ਇਕ ਇੰਟਰਵਿਊ ਦੌਰਾਨ ਉਰਵਸ਼ੀ ਰੌਤੇਲਾ ਨੇ ਵਿਕਟਕੀਪਰ ਰਿਸ਼ਭ ਪੰਤ ਦਾ ਨਾਂ ਲਏ ਬਿਨਾਂ ਕਿਹਾ ਸੀ ਕਿ ਉਸ ਨੂੰ ਮਿਲਣ ਲਈ ਉਨ੍ਹਾਂ ਨੇ ਕਾਫੀ ਮਿਹਨਤ ਕੀਤੀ ਸੀ। ਉਰਵਸ਼ੀ ਦਾ ਕਹਿਣਾ ਸੀ ਕਿ ਜਦੋਂ ਉਹ ਵਾਰਾਣਸੀ ਵਿਚ ਸ਼ੂਟਿੰਗ ਲਈ ਗਈ ਸੀ, ਉਦੋਂ ਮਿਸਟਰ RP ਉਨ੍ਹਾਂ ਨੂੰ ਮਿਲਣ ਪੁੱਜੇ ਸਨ। ਉਹ ਲਾਬੀ ਵਿੱਚ ਉਸ ਦਾ ਇੰਤਜ਼ਾਰ ਕਰ ਰਹੇ ਸਨ ਪਰ ਉਹ ਸੌਂ ਗਈ ਅਤੇ 10 ਘੰਟੇ ਬੀਤ ਗਏ ਸਨ। ਉਸ ਨੂੰ ਮਿਲ ਨਹੀਂ ਸਕੀ, ਫਿਰ ਉਸ ਨੇ ਬਾਅਦ ਵਿੱਚ ਦੇਖਿਆ ਕਿ ਉਸ ਦੇ ਫੋਨ 'ਤੇ 17 ਮਿਸਕਾਲ ਸਨ, ਜਿਸ ਤੋਂ ਬਾਅਦ ਅਦਾਕਾਰਾ ਨੇ ਕਿਹਾ ਕਿ ਤੁਹਾਡੇ ਮੁੰਬਈ ਆਉਣ ਤੋਂ ਬਾਅਦ ਅਸੀਂ ਜ਼ਰੂਰ ਮਿਲਾਂਗੇ। ਅਸੀਂ ਮੁੰਬਈ ਆ ਕੇ ਮਿਲੇ ਵੀ ਸੀ ਪਰ ਉਦੋਂ ਤੱਕ ਮੀਡੀਆ 'ਚ ਕਾਫ਼ੀ ਗੱਲਾਂ ਆ ਚੁੱਕੀਆਂ ਸਨ। ਦੱਸ ਦੇਈਏ ਕਿ ਉਰਵਸ਼ੀ ਅਤੇ ਰਿਸ਼ਭ ਨੇ 2018 ਵਿੱਚ ਇੱਕ ਦੂਜੇ ਨੂੰ ਡੇਟ ਕੀਤਾ ਸੀ। ਹਾਲਾਂਕਿ ਪੰਤ ਨੇ ਅਭਿਨੇਤਰੀ ਨੂੰ ਸੋਸ਼ਲ ਮੀਡੀਆ 'ਤੇ ਬਲਾਕ ਕਰ ਦਿੱਤਾ, ਜਿਸ ਤੋਂ ਬਾਅਦ ਇਹ ਸਭ ਖ਼ਤਮ ਹੋ ਗਿਆ ਸੀ।
ਇਹ ਵੀ ਪੜ੍ਹੋਂ: ਸ਼ਤਰੰਜ ਓਲੰਪੀਆਡ 'ਚ ਤਮਗਾ ਜੇਤੂ ਭਾਰਤੀ ਟੀਮਾਂ ਲਈ ਤਾਮਿਲਨਾਡੂ ਸਰਕਾਰ ਨੇ ਕੀਤਾ ਵੱਡਾ ਐਲਾਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।