ਨੀਮ ਕਰੋਲੀ ਆਸ਼ਰਮ ਪਹੁੰਚੇ ਵਿਰਾਟ-ਅਨੁਸ਼ਕਾ, ਤਸਵੀਰਾਂ 'ਚ ਵੇਖੋ ਵਾਮਿਕਾ ਦਾ ਸ਼ਰਾਰਤੀ ਅੰਦਾਜ਼
Friday, Jan 06, 2023 - 11:58 AM (IST)
ਮੁੰਬਈ- ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਵਿਰਾਟ ਕੋਹਲੀ ਬੀ-ਟਾਊਨ ਦੇ ਸਭ ਤੋਂ ਚਰਚਿਤ ਅਤੇ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਜੋੜੀ ਦੇ ਪ੍ਰਸ਼ੰਸਕਾਂ ਦੀ ਗਿਣਤੀ ਲੱਖਾਂ ਵਿੱਚ ਹੈ ਪਰ ਜਦੋਂ ਤੋਂ ਵਿਰਾਟ ਅਤੇ ਅਨੁਸ਼ਕਾ ਦੇ ਮਾਤਾ-ਪਿਤਾ ਬਣੇ ਹਨ, ਹਰ ਕੋਈ ਉਨ੍ਹਾਂ ਦੀ ਧੀ ਵਾਮਿਕਾ ਦੀ ਇੱਕ ਝਲਕ ਪਾਉਣ ਲਈ ਬੇਤਾਬ ਹੈ। ਹਾਲਾਂਕਿ ਦੋਵਾਂ ਨੇ ਅਜੇ ਤੱਕ ਲੋਕਾਂ ਨੂੰ ਵਾਮਿਕਾ ਦਾ ਚਿਹਰਾ ਨਹੀਂ ਦਿਖਾਇਆ ਹੈ ਪਰ ਹੁਣ ਲੱਗਦਾ ਹੀ ਕਿ ਲੋਕਾਂ ਇਹ ਖਾਹਿਸ਼ ਵੀ ਪੂਰੀ ਹੁੰਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ: ਦਿਲ ਦੇ ਹੱਥੋਂ ਮਜਬੂਰ ਹੋਈ ਉਰਵਸ਼ੀ ਰੌਤੇਲਾ, ਰਿਸ਼ਭ ਪੰਤ ਨੂੰ ਮਿਲਣ ਹਸਪਤਾਲ ਪੁੱਜੀ! ਸਾਂਝੀ ਕੀਤੀ ਤਸਵੀਰ
ਦਰਅਸਲ ਹਾਲ ਹੀ ਵਿਚ ਅਨੁਸ਼ਕਾ ਅਤੇ ਵਿਰਾਟ ਵਰਿੰਦਾਵਨ ਸਥਿਤ ਬਾਬਾ ਨੀਮ ਕਰੋਲੀ ਦੇ ਆਸ਼ਰਮ ਪਹੁੰਚੇ ਸਨ। ਦੋਵਾਂ ਦੇ ਨਾਲ ਉਨ੍ਹਾਂ ਦੀ ਧੀ ਵਾਮਿਕਾ ਕੋਹਲੀ ਵੀ ਸੀ, ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਪੂਰਾ ਪਰਿਵਾਰ ਆਸ਼ਰਮ 'ਚ ਇਕੱਠੇ ਪ੍ਰਾਰਥਨਾ ਕਰ ਰਿਹਾ ਹੈ। ਇਸ ਵੀਡੀਓ 'ਚ ਵਾਮਿਕਾ ਆਪਣੀ ਮਾਂ ਦੀ ਗੋਦ ਵਿੱਚ ਬੈਠੀ ਦਿਖਾਈ ਦਿੱਤੀ ਅਤੇ ਉਸ ਦਾ ਚਿਹਰਾ ਸਾਫ਼ ਨਜ਼ਰ ਆਇਆ।
ਮਾਂ ਦੀ ਗੋਦੀ ਵਿੱਚ ਬੈਠੀ ਵਾਮਿਕਾ ਦਾ ਸ਼ਰਾਰਤੀ ਅੰਦਾਜ਼ ਵੇਖਣ ਨੂੰ ਮਿਲਿਆ। ਵਾਮਿਕਾ ਨੇ ਸਫੇਦ ਰੰਗ ਦੀ ਡਰੈੱਸ ਪਾਈ ਹੋਈ ਅਤੇ ਉਹ ਵਾਮਿਕਾ ਕਾਫੀ ਕਿਊਟ ਅਤੇ ਖ਼ੂਬਸੂਰਤ ਲੱਗ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਖੁਸ਼ ਹਨ ਅਤੇ ਲਗਾਤਾਰ ਕਮੈਂਟ ਕਰ ਰਹੇ ਹਨ। ਜਿੱਥੇ ਕੋਈ ਵਾਮਿਕਾ ਨੂੰ ਕਿਊਟ ਕਹਿ ਰਿਹਾ ਹੈ, ਉੱਥੇ ਹੀ ਦੂਜੇ ਸੋਸ਼ਲ ਮੀਡੀਆ ਯੂਜ਼ਰਸ ਕਹਿ ਰਹੇ ਹਨ ਕਿ 'ਵਾਮਿਕਾ ਬਿਲਕੁਲ ਵਿਰਾਟ ਕੋਹਲੀ ਵਰਗੀ ਲੱਗਦੀ ਹੈ।'