ਸ਼੍ਰੀਲੰਕਾ ਖਿਲਾਫ ਮੈਚ ਦੌਰਾਨ ਵਾਟਰ ਬੁਆਏ ਬਣੇ ਆਸਟਰੇਲੀਆਈ PM, ਜਿੱਤਿਆ ਲੋਕਾਂ ਦਾ ਦਿਲ

Friday, Oct 25, 2019 - 12:02 PM (IST)

ਸ਼੍ਰੀਲੰਕਾ ਖਿਲਾਫ ਮੈਚ ਦੌਰਾਨ ਵਾਟਰ ਬੁਆਏ ਬਣੇ ਆਸਟਰੇਲੀਆਈ PM, ਜਿੱਤਿਆ ਲੋਕਾਂ ਦਾ ਦਿਲ

ਸਪੋਰਟਸ ਡੈਸਕ— ਕ੍ਰਿਕਟ ਦੇ ਮੈਦਾਨ 'ਚ ਖੇਡ ਤੋਂ ਇਲਾਵਾ ਅਕਸਰ ਹੋਰ ਵੀ ਕਈ ਦਿਲਚਸਪ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਸ਼੍ਰੀਲੰਕਾ ਅਤੇ ਆਸਟਰੇਲੀਆ ਦੇ ਮੈਚ 'ਚ ਦੇਖਣ ਨੂੰ ਮਿਲਿਆ ਜਦੋਂ ਆਸਟਰੇਲੀਆ ਦੇ ਪ੍ਰਧਾਨਮੰਤਰੀ ਸਕਾਟ ਮਾਰੀਸਨਸ ਆਪਣੀ ਟੀਮ ਨੂੰ ਪਾਣੀ ਪਿਆਉਂਦੇ ਨਜ਼ਰ ਆਏ। ਇਹ ਮੈਚ ਕੈਨਬਰਾ ਸਥਿਤ ਮਨੁਕਾ ਓਵਲ ਸਟੇਡੀਅਮ 'ਚ ਖੇਡਿਆ ਗਿਆ।

ਵਾਰਮ ਅਪ ਮੈਚ ਖੇਡਣ ਉਤਰੀ ਸ਼੍ਰੀਲੰਕਾ ਦੀ ਇਨਿੰਗ ਦੇ ਦੌਰਾਨ ਆਸਟਰੇਲੀਆਈ ਪ੍ਰਧਾਨਮੰਤਰੀ ਦੇ ਹੱਥਾਂ 'ਚ ਪਾਣੀ ਵਾਲਾ ਕੈਰੀਅਰ ਦੇਖ ਕੇ ਕਈ ਲੋਕਾਂ ਨੂੰ ਬੇਹੱਦ ਹੈਰਾਨੀ ਹੋਈ ਪਰ ਆਸਟਰੇਲੀਆਈ ਪੀ. ਐੱਮ ਦੇ ਇਸ ਕੰਮ ਨੇ ਲੋਕਾਂ ਦਾ ਦਿਲ ਜਿੱਤ ਲਿਆ। ਲੋਕ ਉਨ੍ਹਾਂ ਦੇ ਮੁਰੀਦ ਬਣ ਗਏ ਅਤੇ ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਲੋਕ ਸੋਸ਼ਲ ਮੀਡੀਆ 'ਤੇ ਇਸ ਘਟਨਾ ਨੂੰ ਦੇਖ ਕੇ ਕਈ ਮਜ਼ੇਦਾਰ ਕੁਮੈਂਟ ਕਰ ਰਹੇ ਹਨ। ਹਾਲਾਂਕਿ ਆਸਟਰੇਲੀਆਈ ਟੀਮ ਨੇ ਇਹ ਮੈਚ ਕਾਫੀ ਜੱਦੋ-ਜਹਿਦ ਤੋਂ ਬਾਅਦ ਜਿੱਤ ਲਿਆ।

ਹੇਠਾਂ ਵੇਖੋ ਲੋਕਾਂ ਵੱਲੋਂ ਕੀਤੇ ਗਏ ਮਜ਼ੇਦਾਰ ਕੁਮੈਂਟ :-

 

 


author

Tarsem Singh

Content Editor

Related News