ICC ਟੀ-20 ਵਿਸ਼ਵ ਕੱਪ ’ਚ ਸਕਾਟਲੈਂਡ ਦਾ ਸਥਾਨ ਪੱਕਾ

Saturday, Jul 29, 2023 - 11:35 AM (IST)

ICC ਟੀ-20 ਵਿਸ਼ਵ ਕੱਪ ’ਚ ਸਕਾਟਲੈਂਡ ਦਾ ਸਥਾਨ ਪੱਕਾ

ਐਡਿਨਬਰਗ–ਸਕਾਟਲੈਂਡ ਮੌਜੂਦਾ ਯੂਰਪ ਕੁਆਲੀਫਾਇਰ ਤੋਂ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ-2024 ’ਚ ਜਗ੍ਹਾ ਪੱਕੀ ਕਰਨ ਵਾਲੀਆਂ ਦੋ ਟੀਮਾਂ ’ਚ ਦੂਜੀ ਟੀਮ ਬਣ ਗਈ ਹੈ। ਸਕਾਟਲੈਂਡ ਨੇ ਐਡਿਨਬਰਗ ਦੇ ਗ੍ਰੇਂਜ ਕ੍ਰਿਕਟ ਕਲੱਬ ’ਚ ਡੈੱਨਮਾਰਕ ਵਿਰੁੱਧ 33 ਦੌੜਾਂ ਨਾਲ ਮੁਕਾਬਲਾ ਜਿੱਤ ਕੇ ਟੀ-20 ਵਿਸ਼ਵ ਕੱਪ ਦੇ 2024 ਦੇ ਲਈ ਆਪਣੀ ਟਿਕਟ ਪੱਕੀ ਕਰ ਲਈ। ਆਈ. ਸੀ. ਸੀ. ਰਿਪੋਰਟ ’ਚ ਕਿਹਾ ਗਿਆ ਕਿ ਪੂਰੇ ਟੂਰਨਾਮੈਂਟ ’ਚ ਸਕਾਟਲੈਂਡ ਦਾ ਰਿਕਾਰਡ ਸ਼ਾਨਦਾਰ ਰਿਹਾ। ਸਕਾਟਲੈਂਡ ਨੇ ਜਰਮਨੀ, ਜਰਸੀ, ਇਟਲੀ, ਆਸਟ੍ਰੇਲੀਆ ਤੇ ਹੁਣ ਡੈੱਨਮਾਰਕ ਵਿਰੁੱਧ ਆਪਣੇ ਮੈਚ ਜਿੱਤੇ। ਇਸ ਦੇ ਨਾਲ ਸਕਾਟਲੈਂਡ ਦੇ ਹੁਣ 5 ਮੈਚਾਂ ਤੋਂ ਬਾਅਦ 10 ਅੰਕ ਹੋ ਗਏ ਹਨ, ਜਿਸ ਨਾਲ 2024 ’ਚ ਟੀ-20 ਵਿਸ਼ਵ ਕੱਪ ਟੂਰਨਾਮੈਂਟ ’ਚ ਸ਼ਾਮਲ ਹੋਣ ਦੀ ਉਸਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- Asia cup : ਅਗਸਤ 'ਚ ਵਿਕਣਗੀਆਂ ਟਿਕਟਾਂ, INA vs PAK ਮੈਚ ਲਈ ਖ਼ਾਸ ਪ੍ਰਬੰਧ
ਸਕਾਟਲੈਂਡ ਦੂਜੇ ਕੁਆਲੀਫਾਇਰ ਦੇ ਰੂਪ ’ਚ ਆਇਰਲੈਂਡ ਨਾਲ ਜੁੜ ਗਿਆ ਹੈ, ਜਿਸ ਨੇ ਵੀਰਵਾਰ ਨੂੰ ਜਰਮਨੀ ਵਿਰੁੱਧ ਆਪਣੀ ਖੇਡ ਰੱਦ ਹੋਣ ਤੋਂ ਬਾਅਦ ਅੱਜ ਆਪਣਾ ਸਥਾਨ ਪੱਕਾ ਕਰ ਲਿਆ। ਇਸ ਨਾਲ ਨਿਸ਼ਚਿਤ ਰੂਪ ਨਾਲ ਸਕਾਟਲੈਂਡ ਨੂੰ ਭਾਰਤ ’ਚ ਆਗਾਮੀ ਆਈ. ਸੀ.ਸੀ. ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਲਈ ਕੁਆਲੀਫਾਈ ਕਰਨ ’ਚ ਮਦਦ ਮਿਲੀ ਹੈ। ਸਕਾਟਿਸ਼ ਟੀਮ ਨੇ ਆਪਣੇ ਟੂਰਨਾਮੈਂਟ ਦੀ ਸ਼ੁਰੂਆਤ ਜਰਮਨੀ ਵਿਰੁੱਧ ਡੀ. ਆਰ. ਐੱਸ. ਦੇ ਰਾਹੀਂ 72 ਦੌੜਾਂ ਦੀ ਵੱਡੀ ਜਿੱਤ ਹਾਸਲ ਕੀਤੀ ਹੈ। ਨਾਲ ਹੀ ਇਸ ਤੋਂ ਬਾਅਦ ਉਸ ਨੇ ਜਰਸੀ ਨੂੰ 14 ਦੌੜਾਂ ਦੇ ਨੇੜਲੇ ਫਰਕ ਨਾਲ ਹਰਾਇਆ ਸੀ।

ਇਹ ਵੀ ਪੜ੍ਹੋ- ਅਨੁਰਾਗ ਠਾਕੁਰ ਨੇ ਏਸ਼ੀਆਈ ਯੂਥ ਅਤੇ ਜੂਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ ਦਾ ‌ਕੀਤਾ ਉਦਘਾਟਨ

ਇਟਲੀ ਵਿਰੁੱਧ ਉਸਦੇ ਤੀਜੇ ਮੈਚ ’ਚ ਸਕਾਟਲੈਂਡ ਨੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਤੇ ਬੋਰਡ ’ਤੇ 2 ਵਿਕਟਾਂ ’ਤੇ 245 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕਰਨ ਤੋਂ ਬਾਅਦ ਇਟਲੀ ਨੂੰ 155 ਦੌੜਾਂ ਨਾਲ ਹਰਾ ਦਿੱਤਾ ਸੀ। ਸਕਾਟਲੈਂਡ ਦੀ ਇਕ ਹੋਰ ਵੱਡੀ ਜਿੱਤ ਦੇ ਨਾਲ ਜੇਤੂ ਮੁਹਿੰਮ ਜਾਰੀ ਹੈ। ਇਸ ਵਾਰ ਉਸ ਨੇ ਆਸਟ੍ਰੇਲੀਆ ਵਿਰੁੱਧ ਖੇਡਦੇ ਹੋਏ ਉਸ ਨੂੰ 166 ਦੌੜਾਂ ਦੇ ਫਰਕ ਨਾਲ ਹਰਾਇਆ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News