ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ''ਚ ਪਹੁੰਚੇ ਸੌਰਵ

Wednesday, Feb 27, 2019 - 02:28 PM (IST)

ਸ਼ਿਕਾਗੋ— ਭਾਰਤ ਦੇ ਸੌਰਵ ਘੋਸ਼ਾਲ ਨੇ ਇੱਥੇ ਪੀ.ਐੱਸ.ਏ. ਵਿਸ਼ਵ ਸਕੁਐਸ਼ ਚੈਂਪੀਅਨਸ਼ਿਪ 'ਚ ਵੇਲਸ ਦੇ ਜੋਐਲ ਮੇਕਿਨ ਖਿਲਾਫ ਸਖਤ ਮੁਕਾਬਲੇ 'ਚ ਜਿੱਤ ਦੇ ਨਾਲ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਭਾਰਤ ਦੇ 32 ਸਾਲਾ ਸੌਰਵ ਨੇ 11-13, 11-7, 11-7, 13-11 ਨਾਲ ਜਿੱਤ ਦਰਜ ਕੀਤੀ। ਗਿਆਰਵਾਂ ਦਰਜਾ ਪ੍ਰਾਪਤ ਸੌਰਵ ਨੂੰ ਗੈਰ ਦਰਜਾ ਪ੍ਰਾਪਤ ਖਿਲਾਫ ਜਿੱਤ ਦਰਜ ਕਰਨ ਲਈ ਜੂਝਣਾ ਪਿਆ। 
PunjabKesari
ਸੌਰਵ ਨੇ 2017 'ਚ ਮੁੰਬਈ 'ਚ ਸੀ.ਸੀ.ਆਈ. ਕੌਮਾਂਤਰੀ ਟੂਰਨਾਮੈਂਟ 'ਚ ਮੇਕਿਨ ਨੂੰ ਹਰਾਇਆ ਸੀ ਪਰ ਉਨ੍ਹਾਂ ਇੱਥੇ ਕਿਤੇ ਬਿਹਤਰ ਪ੍ਰਦਰਸ਼ਨ ਕੀਤਾ। ਮੇਕਿਨ ਨੇ ਕਾਫੀ ਸੰਘਰਸ਼ ਦੇ ਬਾਅਦ ਪਹਿਲਾ ਗੇਮ ਜਿੱਤਿਆ ਪਰ ਸੌਰਵ ਅਗਲੇ ਤਿੰਨ ਗੇਮ ਜਿੱਤ ਕੇ ਮੈਚ ਆਪਣੇ ਨਾਂ ਕਰਨ 'ਚ ਸਫਲ ਰਹੇ। ਸੌਰਵ ਦੂਜੀ ਵਾਰ ਵਿਸ਼ਵ ਚੈਂਪੀਅਨਸ਼ਿਪ ਦੇ ਅੰਤਿਮ ਅੱਠ 'ਚ ਪਹੁੰਚੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ 2013 'ਚ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ ਸੀ। ਸੌਰਵ ਅਗਲੇ ਦੌਰ 'ਚ ਜਰਮਨੀ ਦੇ ਤੀਜਾ ਦਰਜਾ ਪ੍ਰਾਪਤ ਸਿਮੋਨ ਰੋਸਨਰ ਨਾਲ ਭਿੜਨਗੇ।


Tarsem Singh

Content Editor

Related News