ਸੌਰਭ ਚੌਧਰੀ ਨੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਭਾਰਤ ਲਈ ਜਿੱਤਿਆ ਪਹਿਲਾ ਤਮਗਾ
Wednesday, Apr 16, 2025 - 10:58 AM (IST)

ਲੀਮਾ– ਧਾਕੜ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਮੰਗਲਵਾਰ ਨੂੰ ਇੱਥੇ ਸਾਲ ਦੇ ਦੂਜੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਰਾਈਫਲ/ਪਿਸਟਲ/ਸ਼ਾਟਗਨ ਪੜਾਅ ਦੇ ਪਹਿਲੇ ਦਿਨ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਪ੍ਰਤੀਯੋਗਿਤਾ ਵਿਚ ਕਾਂਸੀ ਤਮਗਾ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹਿਆ।
ਏਸ਼ੀਆਈ ਖੇਡਾਂ (2018) ਤੇ ਯੂਥ ਓਲੰਪਿਕ ਵਿਚ ਸੋਨ ਤਮਗਾ ਜੇਤੂ ਸੌਰਭ ਨੇ ਲਾਸ ਪਾਲਮਾਸ ਨਿਸ਼ਾਨੇਬਾਜ਼ੀ ਕੰਪਲੈਕਸ ਵਿਚ 22ਵੀਂ ਸ਼ਾਟ ਤੋਂ ਬਾਅਦ 219.1 ਦੇ ਸਕੋਰ ਦੇ ਨਾਲ ਕਾਂਸੀ ਤਮਗਾ ਜਿੱਤਿਆ।