ਜਿਸ ਪਿਸਟਲ ਨਾਲ ਸੌਰਭ ਚੌਧਰੀ ਨੇ ਰਚਿਆ ਸੀ ਇਤਿਹਾਸ, ਉਸਨੂੰ ਆਈ.ਓ.ਸੀ. ਨੂੰ ਦਿੱਤਾ ਦਾਨ 'ਚ

Saturday, Oct 20, 2018 - 04:41 PM (IST)

ਜਿਸ ਪਿਸਟਲ ਨਾਲ ਸੌਰਭ ਚੌਧਰੀ ਨੇ ਰਚਿਆ ਸੀ ਇਤਿਹਾਸ, ਉਸਨੂੰ ਆਈ.ਓ.ਸੀ. ਨੂੰ ਦਿੱਤਾ ਦਾਨ 'ਚ

ਨਵੀਂ ਦਿੱਲੀ— ਭਾਰਤ ਦੇ ਉਭਰਦੇ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਆਪਣੀ ਪਿਸਟਲ ਨਾਲ ਵਿਸ਼ਵ ਜੂਨੀਅਰ,ਏਸ਼ੀਅਨ ਗੇਮਜ਼ ਅਤੇ ਯੂਥ ਓਲੰਪਿਕ ਗੇਮਜ਼ 'ਚ ਗੋਲਡ ਮੈਡਲ 'ਤੇ ਨਿਸ਼ਾਨਾ ਲਗਾਇਆ ਸੀ, ਉਸ ਪਿਸਟਲ ਨੂੰ ਉਨ੍ਹਾਂ ਨੇ ਸਵਿਟਜ਼ਰਲੈਂਡ ਸਥਿਤ ਓਲੰਪਿਕ ਮਿਊਜ਼ੀਅਮ ਨੂੰ ਦਾਨ 'ਚ ਦੇ ਦਿੱਤਾ ਹੈ। 16 ਸਾਲ ਦੇ ਸੌਰਭ ਨੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੀ ਬੇਨਤੀ 'ਤੇ ਇਹ ਪਿਸਟਲ ਦਾਨ 'ਚ ਦਿੱਤੀ। ਆਈ.ਓ.ਸੀ. ਸਟਾਫ ਨੇ ਹਾਲ ਹੀ 'ਚ ਅਰਜਨਟੀਨਾ 'ਚ ਹੋਏ ਯੂਥ ਓਲੰਪਿਕ ਗੇਮਜ਼ 'ਚ ਸੌਰਭ ਨੂੰ ਕਿਹਾ ਸੀ ਕਿ ਉਹ ਆਪਣੀ ਇਸ ਪਿਸਟਲ ਨੂੰ ਸਵਿਟਜ਼ਰਲੈਂਡ ਦੇ ਲੁਸਾਨੇ ਸਥਿਤ ਓਲੰਪਿਕ ਹੈੱਡਕੁਆਟਰ 'ਚ ਰੱਖਣ ਲਈ ਦਾਨ ਕਰ ਦੇਣ।

 

ਸੌਰਭ ਨੇ 10 ਅਕਤੂਬਰ ਨੂੰ ਯੂਥ ਓਲੰਪਿਕਸ 'ਚ 10 ਮੀਟਰ ਏਅਰ ਪਿਸਟਲ ਈਵੇਂਟ 'ਚ ਗੋਲਡਮੈਡਲ ਜਿੱਤਿਆ ਸੀ। ਉਨ੍ਹਾਂ ਨੇ 244.2 ਅੰਕਾਂ ਨਾਲ ਉਚ ਸਥਾਨ ਯਕੀਨੀ ਬਣ ਲਿਆ ਸੀ। ਸੌਰਭ ਨੇ ਇਸੇ ਸਾਲ ਇੰਡੋਨੇਸ਼ੀਆ 'ਚ ਹੋਏ ਏਸ਼ੀਅਨ ਗੇਮਜ਼ 'ਚ ਗੋਲਡ ਮੈਡਲ ਜਿੱਤਿਆ ਸੀ, ਉਸ ਤੋਂ ਪਹਿਲਾਂ ਕੋਰੀਆ 'ਚ ਹੋਏ ਆਈ.ਐੱਸ.ਐੈੱਸ.ਐੱਫ. ਵਰਲਡ ਸ਼ੁਟਿੰਗ ਚੈਂਪੀਅਨਜ਼ 'ਚ 10 ਮੀਟਰ ਏਅਰ ਪਿਸਟਲ ਜੂਨੀਅਰ 'ਚ ਬਣਾਇਆ ਸੀ, ਸੌਰਭ ਨੇ ਯੂਥ ਓਲੰਪਿਕ 'ਚ 244.2 ਪੁਆਇੰਟਸ ਹਾਸਲ ਕੀਤੇ ਸਨ ਅਤੇ ਉਹ ਸਾਊਥ ਕੋਰੀਆ ਦੇ ਸੁੰਗ ਯੁਨਹੋ (236.7) ਤੋਂ ਅੱਗੇ ਰਹੇ, ਚੌਧਰੀ ਕੁਆਲੀਫਾਇੰਗ 'ਚ 580 ਅੰਕ ਲੈ ਕੇ ਟਾਪ 'ਤੇ ਰਹੇ ਸਨ।


Related News