ਨਿਊਜ਼ੀਲੈਂਡ ਵਿਚ 300 ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣੇ ਸਾਊਦੀ

02/23/2020 3:39:13 PM

ਸਪੋਰਟਸ ਡੈਸਕ : ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਵੈਲਿੰਗਟਨ ਵਿਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਦੀ ਦੂਜੀ ਪਾਰੀ ਵਿਚ 4 ਵਿਕਟਾਂ ਲੈ ਲਈਆਂ ਹਨ। ਟਿਮ ਸਾਊਦੀ ਨੇ ਭਾਰਤੀ ਬੱਲੇਬਾਜ਼ ਮਯੰਕ ਅਗਰਵਾਲ ਦਾ ਵਿਕਟ ਲੈਂਦਿਆਂ ਹੀ ਨਿਊਜ਼ੀਲੈਂਡ ਵਿਚ ਸਾਰੇ ਫਾਰਮੈਟ ਨੂੰ ਮਿਲਾ ਕੇ ਆਪਣੀਆਂ 300 ਵਿਕਟਾਂ ਪੂਰੀਆਂ ਕਰ ਲਈਆਂ ਹਨ। ਉਹ ਨਿਊਜ਼ੀਲੈਂਡ ਵਿਚ 300 ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਵੀ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਧਾਕੜ ਸਪਿਨਰ ਡੈਨੀਅਲ ਵਿਟੋਰੀ ਦੇ ਨਾਂ ਸੀ।

PunjabKesari

ਸਾਊਦੀ ਨਿਊਜ਼ੀਲੈਂਡ ਲਈ ਘਰੇਲੂ ਜ਼ਮੀਨ 'ਤੇ 300 ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣ ਗਏ ਹਨ, ਉਸ ਨੇ ਡੈਨੀਅਲ ਵਿਟੋਰੀ ਦੇ ਰਿਕਾਰਡ ਨੂੰ ਪਿੱਛੇ ਛੱਡਦਿਆਂ ਨਵਾਂ ਰਿਕਾਰਡ ਬਣਾਇਆ। ਵਿਟੋਰੀ ਨੇ ਨਿਊਜ਼ੀਲੈਂਡ ਦੀ ਧਰਤੀ 'ਤੇ 299 ਵਿਕਟਾਂ ਲਈਆਂ ਸੀ ਪਰ ਸਾਊਦੀ ਉਸ ਤੋਂ ਅੱਗੇ ਨਿਕਲ ਗਏ ਹਨ। ਸਾਊਦੀ ਟੈਸਟ ਕ੍ਰਿਕਟ ਵਿਚ ਵੀ ਨਿਊਜ਼ੀਲੈਂਡ ਵਿਚ ਦੂਜੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ।

PunjabKesari

ਦੱਸ ਦਈਏ ਕਿ ਭਾਰਤ ਪਹਿਲੀ ਪਾਰੀ ਵਿਚ 165 ਦੌੜਾਂ ਹੀ ਬਣਾ ਸਕਿਆ ਸੀ ਜਦਕਿ ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿਚ 248 ਦੌੜਾਂ ਬਣਾਈਆਂ ਅਤੇ ਭਾਰਤ 'ਤੇ 183 ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਤੀਜੇ ਦਿਨ ਖੇਡ ਖਤਮ ਹੋਣ ਤਕ ਭਾਰਤ ਦੀ ਟੀਮ ਨੇ 4 ਵਿਕਟਾਂ ਦੇ ਨੁਕਸਾਨ 'ਤੇ 144 ਦੌੜਾਂ ਬਣਾ ਲਈਆਂ ਹਨ ਅਤੇ ਅਜੇ ਵੀ ਨਿਊਜ਼ੀਲੈਂਡ ਤੋਂ 39 ਦੌੜਾਂ ਪਿੱਛੇ ਹੈ। ਭਾਰਤ ਲਈ ਬੱਲੇਬਾਜ਼ੀ ਲਈ ਕ੍ਰੀਜ਼ 'ਤੇ ਉਪ ਕਪਤਾਨ ਅਜਿੰਕਯ ਰਹਾਨੇ ਅਤੇ ਹਨੁਮਾ ਵਿਹਾਰੀ ਮੌਜੂਦ ਹੈ।


Related News