ਇੰਡੀਆ ਓਪਨ ਦੇ ਫਾਈਨਲ ’ਚ ਹਾਰੇ ਸਾਤਵਿਕ-ਚਿਰਾਗ
Sunday, Jan 21, 2024 - 07:04 PM (IST)
ਨਵੀਂ ਦਿੱਲੀ– ਭਾਰਤ ਦੇ ਸਾਤਵਿਕਸਾਈਰਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਦੁਨੀਆ ਦੀ ਦੂਜੇ ਨੰਬਰ ਦੀ ਜੋੜੀ ਨੂੰ ਕੈਂਗ ਮਿਨ ਹਿਊਯ ਤੇ ਸਿਯੋ ਸੇਯੁੰਗ ਜੇਈ ਦੀ ਦੱਖਣੀ ਕੋਰੀਆ ਦੀ ਵਿਸ਼ਵ ਚੈਂਪੀਅਨ ਜੋੜੀ ਵਿਰੁੱਧ ਐਤਵਾਰ ਨੂੰ ਇੱਥੇ ਪੁਰਸ਼ ਡਬਲਜ਼ ਦੇ ਫਾਈਨਲ ਵਿਚ ਪਹਿਲਾ ਸੈੱਟ ਜਿੱਤਣ ਦੇ ਬਾਵਜੂਦ ਹਾਰ ਦੇ ਨਾਲ ਇੰਡੀਆ ਓਪਨ ਸੁਪਰ 759 ਬੈਡਮਿੰਟਨ ਟੂਰਨਾਮੈਂਟ ਵਿਚ ਉਪ ਜੇਤੂ ਬਣ ਕੇ ਸਬਰ ਕਰਨਾ ਪਿਆ।
ਇਹ ਵੀ ਪੜ੍ਹੋ- ਟਾਟਾ ਗਰੁੱਪ 5 ਸਾਲ ਲਈ ਬਣਿਆ IPL ਦਾ ਟਾਈਟਲ ਸਪਾਂਸਰ
ਸਾਤਵਿਕ ਤੇ ਚਿਰਾਗ ਦੀ ਏਸ਼ੀਆਈ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਜੋੜੀ ਨੂੰ ਫਾਈਨਲ ਵਿਚ ਕੈਂਗ ਤੇ ਸਿਯੋ ਦੀ ਦੁਨੀਆ ਦੀ ਤੀਜੇ ਨੰਬਰ ਦੀ ਜੋੜੀ ਵਿਰੁੱਧ ਇਕ ਘੰਟਾ ਤੇ ਪੰਜ ਮਿੰਟ ਵਿਚ 21-15, 11-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਇਹ ਜੋੜੀ ਦੂਜੀ ਵਾਰ ਇੰਡੀਆ ਓਪਨ ਦਾ ਖਿਤਾਬ ਜਿੱਤਣ ਵਿਚ ਸਫਲ ਰਹੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।