ਸਤੀਸ਼ ਜਾਪਾਨ ਓਪਨ ਦੇ ਦੂਜੇ ਦੌਰ ''ਚ ਹਾਰੇ

Thursday, Aug 22, 2024 - 04:54 PM (IST)

ਸਤੀਸ਼ ਜਾਪਾਨ ਓਪਨ ਦੇ ਦੂਜੇ ਦੌਰ ''ਚ ਹਾਰੇ

ਯੋਕੋਹਾਮਾ (ਜਾਪਾਨ)- ਭਾਰਤੀ ਬੈਡਮਿੰਟਨ ਖਿਡਾਰੀ ਸਤੀਸ਼ ਕੁਮਾਰ ਕਰੁਨਾਕਰਨ ਨੇ ਵੀਰਵਾਰ ਨੂੰ ਜਾਪਾਨ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਥਾਈਲੈਂਡ ਦੇ ਕੰਟਾਫੋਨ ਵਾਂਗਚਾਰੋਏਨ ਤੋਂ ਹਾਰਨ ਤੋਂ ਪਹਿਲਾਂ ਸਖਤ ਚੁਣੌਤੀ ਪੇਸ਼ ਕੀਤੀ। ਸਤੀਸ਼ (23 ਸਾਲ) ਨੇ 70 ਮਿੰਟ ਤੱਕ ਚੱਲੇ ਮੈਚ ਵਿੱਚ ਦੁਨੀਆ ਦੇ 40ਵੇਂ ਨੰਬਰ ਦੇ ਖਿਡਾਰੀ ਤੋਂ ਪਹਿਲੀ ਗੇਮ ਦੀ ਬੜ੍ਹਤ ਨੂੰ 21-18, 18-21, 8-21 ਨਾਲ ਗੁਆ ਦਿੱਤਾ। ਇਸ ਤਰ੍ਹਾਂ ਟੂਰਨਾਮੈਂਟ 'ਚ ਭਾਰਤੀ ਚੁਣੌਤੀ ਵੀ ਖਤਮ ਹੋ ਗਈ।

ਬੁੱਧਵਾਰ ਨੂੰ ਸ਼ੁਰੂਆਤੀ ਮੈਚ 'ਚ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਐਂਡਰਸ ਐਂਟੋਨਸਨ ਦੇ ਸੰਨਿਆਸ ਲੈਣ ਤੋਂ ਬਾਅਦ ਸਤੀਸ਼ ਦੂਜੇ ਦੌਰ 'ਚ ਪਹੁੰਚ ਗਿਆ ਸੀ। ਸਤੀਸ਼ ਨੇ 2023 ਵਿੱਚ ਓਡੀਸ਼ਾ ਮਾਸਟਰਜ਼ ਵਿੱਚ ਆਪਣਾ ਪਹਿਲਾ ਬੀਡਬਲਊਐੱਫ ਟੂਰਨਾਮੈਂਟ ਜਿੱਤਿਆ ਸੀ।


author

Aarti dhillon

Content Editor

Related News