ਸਤੀਸ਼ ਤੇ ਦੁਰਯੋਧਨ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚੋਂ ਬਾਹਰ
Tuesday, Sep 17, 2019 - 02:38 AM (IST)

ਏਕਾਤੇਰਿਨਬਰਗ (ਰੂਸ)— ਰਾਸ਼ਟਰ ਮੰਡਲ ਖੇਡਾਂ ਦੇ ਚਾਂਦੀ ਤਮਗਾ ਜੇਤੂ ਸਤੀਸ਼ ਕੁਮਾਰ (91 ਕਿ. ਗ੍ਰਾ. ਤੋਂ ਵੱਧ) ਤੇ ਦੁਰਯੋਧਨ ਸਿੰਘ ਨੇਗੀ (69 ਕਿ. ਗ੍ਰਾ.) ਨੂੰ ਸੋਮਵਾਰ ਨੂੰ ਇੱਥੇ ਵਿਸ਼ਵ ਪੁਰਸ਼ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸ਼ੁਰੂ ਵਿਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ। ਦੁਰਯੋਧਨ ਨੂੰ ਦੂਜੇ ਦੌਰ ਵਿਚ ਜੌਰਡਨ ਦੇ ਜਾਯੇਦ ਅਹਿਸਾਸ ਵਿਰੁੱਧ ਹੌਲੀ ਸ਼ੁਰੂਆਤ ਦਾ ਖਾਮਿਆਜ਼ਾ ਭੁਗਤਣਾ ਪਿਆ ਤੇ ਉਸ ਨੂੰ 1-4 ਦੇ ਫਰਕ ਨਾਲ ਹਾਰ ਝੱਲਣੀ ਪਈ ਜਦਕਿ ਸਤੀਸ਼ ਕੁਮਾਰ ਨੂੰ ਅਮਰੀਕਾ ਦੇ ਰਿਚਰਡ ਟੋਰੇਜ ਨੇ ਪਹਿਲੇ ਦੌਰ ਵਿਚ 0-5 ਨਾਲ ਹਰਾਇਆ।